ਸੀਰੀਆ ''ਚ 9 ਸਾਲਾ ਦੀ ਜੰਗ ''ਚ 3,80,000 ਤੋਂ ਜ਼ਿਆਦਾ ਗਈਆਂ ਜਾਨਾਂ

01/05/2020 3:29:11 AM

ਬੇਰੂਤ - ਸੀਰੀਆ 'ਚ ਪਿਛਲੇ ਕਰੀਬ 9 ਸਾਲਾਂ ਤੋਂ ਜਾਰੀ ਗ੍ਰਹਿ ਜੰਗ 'ਚ 3,80,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਜੰਗ 'ਤੇ ਨਜ਼ਰ ਰੱਖਣ ਵਾਲੀ ਇਕ ਸੰਸਥਾ ਨੇ ਸ਼ਨੀਵਾਰ ਨੂੰ ਨਵੇਂ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਮ੍ਰਿਤਕਾਂ 'ਚ 1,15,000 ਤੋਂ ਜ਼ਿਆਦਾ ਆਮ ਨਾਗਰਿਕ ਸਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਆਖਿਆ ਕਿ ਇਨ੍ਹਾਂ 'ਚ ਕਰੀਬ 22,000 ਬੱਚੇ ਅਤੇ 13,000 ਤੋਂ ਜ਼ਿਆਦਾ ਔਰਤਾਂ ਸਨ। ਦੱਖਣੀ ਸ਼ਹਿਰ ਦਾਰਾ 'ਚ 15 ਮਾਰਚ, 2011 ਨੂੰ ਸਰਕਾਰ ਦੇ ਵਿਰੋਧ 'ਚ ਹੋਏ ਅਸਾਧਾਰਣ ਪ੍ਰਦਰਸ਼ਨਾਂ ਤੋਂ ਬਾਅਦ ਇਹ ਸੰਘਰਸ਼ ਤੇਜ਼ ਹੋ ਗਿਆ ਸੀ।

PunjabKesari

ਪ੍ਰਦਰਸ਼ਨਕਾਰੀ ਸੀਰੀਆ ਦੇ ਕੋਨੇ-ਕੋਨੇ 'ਚ ਫੈਲ ਗਏ ਸਨ ਅਤੇ ਸ਼ਾਸਨ ਨੇ ਬੇਰਹਿਮੀ ਨਾਲ ਉਨ੍ਹਾਂ ਦਾ ਦਬਾਇਆ, ਜਿਸ ਦੇ ਚੱਲਦੇ ਕਈ ਮੋਰਚਿਆਂ ਵਾਲੇ ਸੁਰੱਖਿਆ ਸੰਘਰਸ਼ ਸ਼ੁਰੂ ਹੋ ਗਏ। ਜਿਨ੍ਹਾਂ 'ਚ ਜ਼ਿਹਾਦੀ ਅਤੇ ਵਿਦੇਸ਼ੀ ਤਾਕਤਾਂ ਵੀ ਸ਼ਾਮਲ ਹੋ ਗਈਆਂ। ਸੰਘਰਸ਼ 'ਚ ਕਰੀਬ 1.3 ਕਰੋੜ ਸੀਰੀਆਈ ਲੋਕ ਬੇਘਰ ਹੋ ਗਏ ਅਤੇ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ ਅਤੇ ਅਰਬਾਂ ਡਾਲਰ ਦੇ ਬਰਾਬਰ ਬਰਬਾਦੀ ਹੋਈ। ਬ੍ਰਿਟੇਨ ਦੀ ਇਸ ਨਿਗਰਾਨੀ ਸੰਸਥਾ ਨੇ ਸੀਰੀਆਈ ਸੰਘਰਸ਼ ਨੂੰ ਲੈ ਕੇ ਪਿਛਲੇ ਸਾਲ ਮਾਰਚ 'ਚ ਜ਼ਖਮੀਆਂ ਦੀ ਗਿਣਤੀ ਜਾਰੀ ਕੀਤੀ ਸੀ, ਜਿਸ 'ਚ 3,70,000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।

PunjabKesari

ਹਾਲ ਹੀ ਦੇ ਅੰਕੜਿਆਂ 'ਚ 1,28,000 ਤੋਂ ਜ਼ਿਆਦਾ ਸੀਰੀਆਈ ਜਾਂ ਗੈਰ-ਸੀਰੀਆਈ ਸਰਕਾਰ ਸਮਰਥਕ ਲੜਾਕਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 'ਚ ਅੱਧੇ ਤੋਂ ਜ਼ਿਆਦਾ ਸੀਰੀਆਈ ਫੌਜੀ ਸਨ ਜਦਕਿ 1,682 ਲੈੱਬਨਾਨੀ ਸ਼ੀਆ ਸਮੂਹ ਹਿਜ਼ਬੁੱਲਾ ਨਾਲ ਜੁੜੇ ਸਨ, ਜਿਸ ਦੇ ਮੈਂਬਰ 2013 ਤੋਂ ਸੀਰੀਆ 'ਚ ਲੱੜ ਰਹੇ ਹਨ। ਜੰਗ 'ਚ 69,000 ਵਿਰੋਧੀ, ਇਸਲਾਮੀ ਅਤੇ ਕੁਰਦ ਅਗਵਾਈ ਵਾਲੀ ਲੜਾਕਿਆਂ ਦੀਆਂ ਵੀ ਜਾਨਾਂ ਗਈਆਂ।


Khushdeep Jassi

Content Editor

Related News