ਨਿਊਯਾਰਕ 'ਚ ਆਪਸ 'ਚ ਟਕਰਾਈਆਂ ਟਰੇਨਾਂ, 20 ਤੋਂ ਵਧੇਰੇ ਜ਼ਖ਼ਮੀ

Friday, Jan 05, 2024 - 11:27 AM (IST)

ਨਿਊਯਾਰਕ 'ਚ ਆਪਸ 'ਚ ਟਕਰਾਈਆਂ ਟਰੇਨਾਂ, 20 ਤੋਂ ਵਧੇਰੇ ਜ਼ਖ਼ਮੀ

ਨਿਊਯਾਰਕ (ਭਾਸ਼ਾ)- ਨਿਊਯਾਰਕ ਦੀ ਇਕ ਸਬਵੇਅ ਟਰੇਨ ਵੀਰਵਾਰ ਨੂੰ ਦੂਜੀ ਟਰੇਨ ਨਾਲ ਟਕਰਾ ਦੇ ਪਟੜੀ ਤੋਂ ਉਤਰ ਗਈ, ਜਿਸ ਨਾਲ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਮੈਨਹਟਨ ਵਿਚ ਰੇਲ ਸੇਵਾਵਾਂ ਵਿਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਸਥਾਨ 'ਤੇ ਮੌਜੂਦ ਪੁਲਸ ਅਤੇ ਆਵਾਜਾਈ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਲਗਭਗ 300 ਯਾਤਰੀਆਂ ਨੂੰ ਲਿਜਾ ਰਹੀ ਇਕ ਟਰੇਨ ਅਤੇ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ (ਐੱਮ.ਟੀ.ਏ) ਦੀ ਸੇਵਾ ਤੋਂ ਬਾਹਰ ਇਕ ਟਰੇਨ ਦੀ 96ਵੇਂ ਸਟਰੀਟ ਸਟੇਸ਼ਨ 'ਤੇ ਟੱਕਰ ਹੋ ਗਈ।

ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)

PunjabKesari

ਸ਼ਹਿਰ ਦੇ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਪਟੜੀ ਬਦਲਣ ਵਾਲੇ ਖੇਤਰ ਵਿਚ ਯਾਤਰੀ ਟਰੇਨ ਨੂੰ ਅੰਸ਼ਕ ਤੌਰ 'ਤੇ ਪਟੜੀ ਤੋਂ ਉਤਰਦੇ ਹੋਏ ਦੇਖਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਸਾਜ਼ੋ-ਸਾਮਾਨ ਦੀ ਅਸਫਲਤਾ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਅਤੇ ਜਾਂਚਕਰਤਾ ਕਿਸੇ ਮਨੁੱਖੀ ਗ਼ਲਤੀ ਦੀ ਜਾਂਚ ਕਰ ਰਹੇ ਹਨ। ਨਿਊਯਾਰਕ ਸਿਟੀ ਦੀ ਪੁਰਾਣੀ ਸਬਵੇਅ ਟਰੇਨ ਪ੍ਰਣਾਲੀ ਹਾਲ ਹੀ ਦੇ ਸਾਲਾਂ ਵਿਚ ਬਿਜਲੀ ਕਟੌਤੀ, ਸਿਗਨਲ ਵਿਚ ਗੜਬੜੀ ਅਤੇ ਹੋਰ ਗੜਬੜੀਆਂ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਐੱਮ.ਟੀ.ਏ. ਹਾਲ ਹੀ ਦੇ ਸਾਲਾਂ ਵਿਚ ਵਿੱਤੀ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੀ ਹੈ। ਫਾਇਰਫਾਈਟਰਜ਼ ਨੇ ਹਾਦਸਾਗ੍ਰਸਤ ਟਰੇਨ ਵਿਚੋਂ ਯਾਤਰੀਆਂ ਨੂੰ ਕੱਢਿਆ ਅਤੇ ਇਕ ਹੋਰ ਟਰੇਨ ਵਿਚੋਂ ਵੀ ਸੈਂਕੜੇ ਲੋਕਾਂ ਨੂੰ ਕੱਢਿਆ ਜੋ ਹਾਦਸੇ ਦੇ ਕਾਰਨ ਸੁਰੰਗ ਵਿਚ ਰੁੱਕ ਗਈ ਸੀ। 

PunjabKesari

ਇਹ ਵੀ ਪੜ੍ਹੋ: ਕੈਨੇਡਾ ’ਚ ਫਿਰੌਤੀ ਦੇ ਦੋਸ਼ ’ਚ 6 ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ਸਾੜਨ ਵਾਲਿਆਂ ’ਚ ਪੰਜਾਬੀ ਵੀ ਸ਼ਾਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

cherry

Content Editor

Related News