2 ਲੱਖ ਤੋਂ ਵੱਧ H-1B ਵੀਜ਼ਾ ਧਾਰਕਾਂ ਦੀ ਵਧੀ ਮੁਸ਼ਕਲ, ਜੂਨ ਤੱਕ ਖਤਮ ਹੋ ਜਾਵੇਗੀ ਮਿਆਦ

4/29/2020 7:45:19 PM

ਨਵੀਂ ਦਿੱਲੀ - ਐਚ -1 ਬੀ ਵੀਜ਼ਾ (H -1B) 'ਤੇ ਰਹਿ ਕੇ ਨੌਕਰੀ ਕਰਨ ਵਾਲੇ ਭਾਰਤੀਆਂ ਦੀ ਮੁਸੀਬਤ ਵਧ ਸਕਦੀ ਹੈ। ਐਚ -1 ਬੀ ਵੀਜ਼ਾ ਵਿਸ਼ੇਸ਼ ਹੁਨਰ( ਸਪੈਸ਼ਲਾਇਜ਼ਡ ਸਕਿੱਲ) ਵਾਲੇ ਗੈਰ-ਅਮਰੀਕੀ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ, ਜਿਹੜਾ ਕਿ ਉਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਕੰਮ ਕਰਨ ਦੀ ਕਾਨੂੰਨੀ ਆਗਿਆ ਦਿੰਦਾ ਹੈ। ਇਸ ਵੀਜ਼ੇ 'ਤੇ ਲੱਖਾਂ ਭਾਰਤੀ ਅਮਰੀਕਾ ਵਿਚ ਰਹਿ ਕੇ ਕੰਮ ਕਰ ਰਹੇ ਹਨ। 

ਹੁਣ ਇਹ ਬਹੁਤ ਸਾਰੇ ਭਾਰਤੀਆਂ ਨੂੰ ਕੋਰੋਨਾ ਸੰਕਟ ਕਾਰਨ ਬਿਨਾਂ ਤਨਖਾਹ ਤੋਂ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਅਜਿਹੇ 'ਚ ਬਹੁਤ ਸਾਰੇ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀਆਂ ਮੁਸੀਬਤਾਂ ਵਧੀਆਂ ਹਨ। ਕੋਵਿਡ -19 ਦੇ ਕਾਰਨ, ਮਾਰਚ ਦੇ ਅੱਧ ਤੋਂ ਛੁੱਟੀ 'ਤੇ ਭੇਜੇ ਗਏ ਇਹ 2 ਲੱਖ ਤੋਂ ਵੱਧ ਭਾਰਤੀ ਜੂਨ ਤੱਕ ਅਮਰੀਕਾ ਵਿਚ ਰਹਿਣ ਦੀ ਕਾਨੂੰਨੀ ਯੋਗਤਾ ਗੁਆ ਲੈਣਗੇ ਹੈ ਅਤੇ ਦੂਜੇ ਪਾਸੇ ਲਾਕਡਾਊਨ ਕਾਰਨ ਅਜਿਹੇ ਲੋਕ ਭਾਰਤ ਵਾਪਸ ਵੀ ਨਹੀਂ ਆ ਸਕਣਗੇ।

ਕੀ ਕਹਿੰਦਾ ਹੈ ਐਚ-1ਬੀ ਵੀਜ਼ਾ ਕਾਨੂੰਨ

ਜੇਕਰ ਕਿਸੇ ਕਾਰਨ ਕਰਕੇ ਅਮਰੀਕਾ ਵਿਚ ਐਚ-1ਬੀ ਵੀਜ਼ਾ ਧਾਰਕ ਦੀ ਨੌਕਰੀ ਚਲੀ ਜਾਂਦੀ ਹੈ ਅਤੇ ਉਹ ਬੇਰੋਜ਼ਗਾਰ ਹੋ ਜਾਂਦਾ ਹੈ ਤਾਂ ਇਸ ਸਥਿਤੀ ਵਿਚ ਉਹ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਵੱਧ ਤੋਂ ਵੱਧ 60 ਦਿਨ ਰਹਿ ਸਕਦੇ ਹਨ। ਇਸ ਤੋਂ ਜ਼ਿਆਦਾ ਦਿਨ ਰਹਿਣ ਲਈ ਉਨ੍ਹਾਂ ਨੂੰ ਭਾਰੀ ਰਕਮ ਅਦਾ ਕਰਨੀ ਪੈਂਦੀ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਕੰਪਨੀ ਦੇ ਕਰਮਚਾਰੀਆਂ ਲਈ ਲਿਆ ਵੱਡਾ ਫੈਸਲਾ, ਵਧਾਇਆ WFH ਦਾ ਸਮਾਂ


ਟਰੰਪ ਪ੍ਰਸ਼ਾਸਨ ਨੇ ਸਖਤ ਕੀਤੇ ਨਿਯਮ

ਅਮਰੀਕਾ ਵਿਚ ਲਗਭਗ 2.50 ਲੱਖ ਲੋਕ ਗੈਸਟ ਵਰਕਰ ਦੇ ਤੌਰ 'ਤੇ ਗ੍ਰੀਨ ਕਾਰਡ ਧਾਰਕ ਵਜੋਂ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿਚ ਤਕਰੀਬਨ 1 ਕਰੋੜ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਖੁੰਝ ਗਈਆਂ ਹਨ। ਪਰ ਹੁਣ ਵੀਜ਼ਾ 'ਤੇ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਅਮਰੀਕੀਆਂ ਦੇ ਮੁਕਾਬਲੇ ਜ਼ਿਆਦਾ ਵੱਧ ਗਈਆਂ ਹਨ। ਟਰੰਪ ਪ੍ਰਸ਼ਾਸਨ ਦੌਰਾਨ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਕਾਮਿਆਂ ਲਈ ਨਿਯਮ ਬਹੁਤ ਸਖਤ ਰਹੇ ਹਨ। ਸਾਲ 2019 ਵਿਚ, ਗੈਰ-ਪ੍ਰਵਾਸੀ ਮਜ਼ਦੂਰਾਂ ਨੂੰ ਜਾਰੀ ਕੀਤੇ ਵੀਜ਼ੇ ਵਿਚ ਗਿਰਾਵਟ ਆਈ ਹੈ।

ਅਮਰੀਕਾ ਵਿਚ ਵੱਡੇ ਪੱਧਰ 'ਤੇ ਛਾਂਟੀ ਦਾ ਖਦਸ਼ਾ

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਯੂਐਸ ਦੀ ਆਰਥਿਕਤਾ ਦੇ ਵੱਖ ਵੱਖ ਸੈਕਟਰਾਂ ਵਿਚ ਵੱਡੇ ਪੱਧਰ 'ਤੇ ਛਾਂਟੀ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਸਥਿਤੀ ਹੋਰ ਵਿਗੜ ਸਕਦੀ ਹੈ।


Harinder Kaur

Content Editor Harinder Kaur