ਅਧਿਐਨ 'ਚ ਖ਼ੁਲਾਸਾ; ਗਰਭ ਅਵਸਥਾ ਦੌਰਾਨ ਹਰੇਕ 8 'ਚੋਂ 1 ਔਰਤ ਨਾਲ ਹਸਪਤਾਲਾਂ ’ਚ ਹੁੰਦੈ ਮਾੜਾ ਵਤੀਰਾ

Thursday, Apr 11, 2024 - 09:30 AM (IST)

ਅਧਿਐਨ 'ਚ ਖ਼ੁਲਾਸਾ; ਗਰਭ ਅਵਸਥਾ ਦੌਰਾਨ ਹਰੇਕ 8 'ਚੋਂ 1 ਔਰਤ ਨਾਲ ਹਸਪਤਾਲਾਂ ’ਚ ਹੁੰਦੈ ਮਾੜਾ ਵਤੀਰਾ

ਜਲੰਧਰ (ਇੰਟ.) : ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਰੇਕ 8 ਵਿਚੋਂ 1 ਔਰਤ ਨੂੰ ਗਰਭ ਅਵਸਥਾ ਦੌਰਾਨ ਹਸਪਤਾਲਾਂ ਵਿਚ ਡਾਕਟਰਾਂ ਅਤੇ ਸਟਾਫ ਦੇ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਲੰਬੀਆ ਯੂਨੀਵਰਸਿਟੀ ’ਚ ਹੋਇਆ ਇਹ ਅਧਿਐਨ ਜਾਮਾ ਨੈੱਟਵਰਕ ਓਪਨ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਬੱਚੇ ਦੀ ਡਿਲੀਵਰੀ ਦੌਰਾਨ ਲੇਬਰ ਰੂਮ ’ਚ ਗਰਭਵਤੀ ਔਰਤ ਨਾਲ ਮਾੜੇ ਵਤਾਰੇ ਨੂੰ ‘ਲੇਬਰ ਰੂਮ ਵਾਇਲੈਂਸ (ਐੱਲ.ਆਰ.ਵੀ.) ਜਾਂ ਆਬਸਟੇਟ੍ਰਿਕ ਵਾਇਲੈਂਸ’ ਕਿਹਾ ਜਾਂਦਾ ਹੈ। ਲੇਬਰ ਰੂਮ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹਰ ਔਰਤ ਜ਼ੁਬਾਨੀ ਜਾਂ ਸਰੀਰਕ ਛੇੜਛਾੜ ਦਾ ਸ਼ਿਕਾਰ ਹੁੰਦੀ ਹੈ, ਜਿਸ ਦਾ ਉਸ ਦੇ ਮਨ ’ਤੇ ਡੂੰਘਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ: ਦੁਨੀਆ ਭਰ 'ਚ 'ਆਪ' ਸਮਰਥਕਾਂ ਨੇ ਕੀਤੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਨਿੰਦਾ, ਰੱਖੀ ਇੱਕ ਦਿਨ ਦੀ ਭੁੱਖ ਹੜਤਾਲ

ਔਰਤਾਂ ਬੋਲੀਆਂ, ਝਿੜਕਦੇ ਤੇ ਚੀਕਦੇ ਹਨ ਡਾਕਟਰ

ਅਧਿਐਨ ਮੁਤਾਬਕ ਸਾਲ 2020 ’ਚ ਪਹਿਲੀ ਵਾਰ ਮਾਂ ਬਣਨ ਵਾਲੀ 13.4 ਫੀਸਦੀ ਮਤਲਬ ਹਰੇਕ 8 'ਚੋਂ 1 ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਡਾਕਟਰਾਂ ਦੇ ਮਾੜੇ ਵਤੀਰੇ ਨੂੰ ਝੱਲਣਾ ਪਿਆ। ਇਨ੍ਹਾਂ ’ਚ ਸਭ ਤੋਂ ਵੱਧ ਸ਼ਿਕਾਇਤਾਂ ਵਿਚ ਗਰਭ ਅਵਸਥਾ ਦੌਰਾਨ ਡਾਕਟਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਣਾ, ਮਦਦ ਲਈ ਬੇਨਤੀਆਂ ਨੂੰ ਨਾ ਸੁਣਨਾ ਜਾਂ ਸਮੇਂ ਸਿਰ ਜਵਾਬ ਨਾ ਦੇਣਾ ਸ਼ਾਮਲ ਹਨ। ਅਧਿਐਨ ’ਚ ਸ਼ਾਮਲ 4.1 ਫੀਸਦੀ ਔਰਤਾਂ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਡਾਕਟਰ ਨੇ ਉਨ੍ਹਾਂ ਨੂੰ ਝਿੜਕਿਆ। 2.3 ਫੀਸਦੀ ਔਰਤਾਂ ਨੇ ਕਿਹਾ ਕਿ ਡਾਕਟਰਾਂ ਨੇ ਇਲਾਜ ਬੰਦ ਕਰਨ ਦੀ ਧਮਕੀ ਦਿੱਤੀ ਜਾਂ ਜਬਰੀ ਉਨ੍ਹਾਂ ਨੂੰ ਕੁਝ ਮਨਵਾਉਣ ਲਈ ਮਜਬੂਰ ਕੀਤਾ। ਇਹ ਅਧਿਐਨ ਪਹਿਲੀ ਵਾਰ ਮਾਂ ਬਣਨ ਵਾਲੀਆਂ 4,598 ਔਰਤਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ’ਤੇ ਕੀਤਾ ਗਿਆ।

ਇਹ ਵੀ ਪੜ੍ਹੋ: ਅਮਰੀਕੀ ਸੰਸਦ ਮੈਂਬਰ ਨੇ ਕੀਤੀ ਤਾਰੀਫ਼, ਕਿਹਾ- ਪ੍ਰਧਾਨ ਮੰਤਰੀ ਮੋਦੀ ਭਾਰਤ ਦਾ ਚਿਹਰਾ ਬਣ ਗਏ ਹਨ

ਅਣਵਿਆਹੀਆਂ ਗਰਭਵਤੀ ਔਰਤਾਂ ਨਾਲ ਵੱਧ ਮਾੜਾ ਵਤੀਰਾ

ਖੋਜਕਰਤਾਵਾਂ ਨੇ ਪਾਇਆ ਕਿ ਮਾੜੇ ਵਤੀਰੇ ਦਾ ਸਭ ਤੋਂ ਵੱਧ ਸ਼ਿਕਾਰ ਉਹ ਔਰਤਾਂ ਸਨ, ਜੋ ਅਣਵਿਆਹੀਆਂ ਸਨ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਡਾਕਟਰਾਂ ਜਾਂ ਹਸਪਤਾਲ ਸਟਾਫ਼ ਦੇ ਤਾਅਨੇ ਸਹਿਣੇ ਪੈਂਦੇ ਸਨ। ਇਸ ਤੋਂ ਇਲਾਵਾ ਮੈਡੀਕਲ ਬੀਮੇ ’ਤੇ ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ, ਮੋਟੀਆਂ ਔਰਤਾਂ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਔਰਤਾਂ ਨੂੰ ਸਭ ਤੋਂ ਵੱਧ ਮਾੜਾ ਵਤੀਰਾ ਸਹਿਣਾ ਪਿਆ।

ਇਹ ਵੀ ਪੜ੍ਹੋ: ਵਾਇਰਲ ਹੈਪੇਟਾਈਟਸ ਇਨਫੈਕਸ਼ਨ ਕਾਰਨ ਹਰ ਰੋਜ਼ 3,500 ਲੋਕਾਂ ਦੀ ਮੌਤ, WHO ਨੇ ਦਿੱਤੀ ਚਿਤਾਵਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News