ਸਿਡਨੀ ''ਚ ਕੋਰੋਨਾ ਦੇ 1 ਹਜ਼ਾਰ ਤੋਂ ਵਧੇਰੇ ਰਿਕਾਰਡ ਮਾਮਲੇ ਦਰਜ
Thursday, Aug 26, 2021 - 02:00 PM (IST)
ਸਿਡਨੀ (ਸਨੀ ਚਾਂਦਪੁਰੀ): ਸਿਡਨੀ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿੱਚ ਕੋਈ ਸੁਧਾਰ ਨਹੀਂ ਆਇਆ। ਪਿਛਲੇ 24 ਘੰਟਿਆਂ ਦੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਜਿਹਨਾਂ ਵਿੱਚ 1029 ਕੋਰੋਨਾ ਸੰਕਰਮਿਤ ਕੇਸ ਅਤੇ ਤਿੰਨ ਮੌਤਾਂ ਇੱਕੋ ਦਿਨ ਵਿੱਚ ਹੋਈਆਂ ਹਨ। ਇਸ ਮੌਕੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਨੇ ਕਿਹਾ ਕਿ ਜ਼ਿਹਨਾਂ ਲੋਕਾਂ ਦੀ ਇਸ ਬਿਮਾਰੀ ਕਾਰਣ ਮੌਤ ਹੋਈ ਹੈ ਉਹਨਾਂ ਪ੍ਰਤੀ ਸਾਨੂੰ ਡੂੰਘ ਦੁੱਖ ਹੈ।
ਪੜ੍ਹੋ ਇਹ ਅਹਿਮ ਖਬਰ -ਕਾਬੁਲ ‘ਚ ਆਸਟ੍ਰੇਲੀਆਈ ਲੋਕਾਂ ਲਈ ਖਤਰਾ ਹਰ ਘੰਟੇ ਵੱਧਦਾ ਜਾ ਰਿਹਾ : ਗ੍ਰਹਿ ਮੰਤਰੀ
1029 ਕੇਸਾਂ ਵਿੱਚੋਂ 844 ਕੇਸਾਂ ਦਾ ਕਿਸੇ ਕੇਸ ਨਾਲ ਕੋਈ ਸੰਬੰਧ ਨਹੀਂ ਦਿੱਖ ਰਿਹਾ ਅਤੇ ਅਸੀਂ ਇਸ ਦੀ ਪਛਾਣ ਵਿੱਚ ਲੱਗੇ ਹੋਏ ਹਾਂ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਨਾਲ ਹੋਈਆਂ ਮੌਤਾਂ ਵਿੱਚ ਇੱਕ ਦੀ ਉਮਰ 30 ਸਾਲ, ਦੂਸਰੇ ਵਿਅਕਤੀ ਦੀ ਉਮਰ 60 ਸਾਲ ਅਤੇ ਤੀਸਰੇ ਵਿਅਕਤੀ ਦੀ ਉਮਰ 80 ਸਾਲ ਸੀ। ਉਹਨਾਂ ਦੱਸਿਆ ਕਿ 30 ਸਾਲਾ ਵਿਅਕਤੀ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਬਾਅਦ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਹਸਪਤਾਲ ਵਿੱਚ 698 ਕੋਵਿਡ ਕੇਸਾਂ ਦਾ ਇਲਾਜ ਚੱਲ ਰਿਹਾ ਹੈ। 116 ਵਿਅਕਤੀ ਸਖ਼ਤ ਦੇਖ-ਭਾਲ ਦੇ ਅਧੀਨ ਹਨ ਅਤੇ 43 ਵਿਅਕਤੀਆਂ ਨੂੰ ਵੈਂਟੀਲੇਟਰ ਦੀ ਲੋੜ ਹੈ।