ਬੱਚੀ ਨੂੰ ਜਨਮ ਦੇਣ ਮਗਰੋਂ ਜਨਾਨੀ ਕਰਨ ਲੱਗੀ ਅਜੀਬ ਹਰਕਤਾਂ, ਪਰਿਵਾਰ ਸਣੇ ਡਾਕਟਰ ਵੀ ਹੈਰਾਨ

10/24/2020 12:05:36 PM

ਮਾਂਟਰੀਅਲ- ਅਸੀਂ ਕਈ ਵਾਰ ਇਹ ਸੁਣਿਆ ਹੈ ਕਿ ਬੱਚੇ ਦੇ ਜਨਮ ਦੇ ਨਾਲ ਹੀ ਮਾਂ ਦੀ ਵੀ ਜ਼ਿੰਦਗੀ ਬਦਲ ਜਾਂਦੀ ਹੈ ਪਰ ਕੈਨੇਡਾ ਵਿਚ ਲੌਰਲਿਨ ਲੇਅ ਨਾਂ ਦੀ ਇਕ ਜਨਾਨੀ ਬਿਲਕੁਲ ਤੰਦਰੁਸਤ ਹੋਣ ਦੇ ਬਾਵਜੂਦ ਬੱਚੀ ਨੂੰ ਜਨਮ ਦੇਣ ਮਗਰੋਂ ਸਰੀਰਕ ਤੇ ਮਾਨਸਿਕ ਪੱਖੋਂ ਬੀਮਾਰ ਹੋ ਗਈ। ਉਸ ਦੀ ਹਾਲਤ ਇੰਨੀ ਕੁ ਖਰਾਬ ਹੋ ਗਈ ਕਿ ਉਸ ਲਈ ਉੱਠ ਕੇ ਬੈਠਣਾ ਵੀ ਮੁਸ਼ਕਲ ਸੀ ਤੇ ਇਸ ਦੇ ਨਾਲ ਹੀ ਉਹ 10 ਮਿੰਟ ਪਹਿਲਾਂ ਦੀ ਕੋਈ ਵੀ ਗੱਲ ਯਾਦ ਨਹੀਂ ਰੱਖ ਪਾਉਂਦੀ। ਉਸ ਦੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਜਿਵੇਂ ਉਹ ਮਾਨਸਿਕ ਰੋਗੀ ਹੋਵੇ। ਉਸ ਦੀ ਇਸ ਹਾਲਤ ਨੂੰ ਦੇਖ ਉਸ ਦਾ ਪਰਿਵਾਰ ਤੇ ਡਾਕਟਰ ਹੈਰਾਨ ਹਨ। 

ਇਹ ਵੀ ਪੜ੍ਹੋ-  ਠੰਡ ਵਧਣ ਦੇ ਨਾਲ-ਨਾਲ ਪੂਰੇ ਅਮਰੀਕਾ ਵਿਚ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ

ਪਰਿਵਾਰ ਨੇ ਦੱਸਿਆ ਕਿ ਉਹ ਬਿਲਕੁਲ ਸਿਹਤਮੰਦ ਸੀ ਤੇ ਆਪਣੀ ਡਿਲਿਵਰੀ ਨੂੰ ਲੈ ਕੇ ਬਹੁਤ ਖੁਸ਼ ਸੀ ਪਰ ਜਣੇਪੇ ਦੌਰਾਨ ਉਸ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਗਈਆਂ ਕਿ ਜਿਸ ਨਾਲ ਉਹ ਅਜਿਹੀ ਹੋ ਗਈ। ਇਹ ਵੀ ਦੱਸਿਆ ਗਿਆ ਕਿ ਉਸ ਨੂੰ ਜਣੇਪੇ ਦੌਰਾਨ ਦੋ ਵਾਰ ਦਿਲ ਦਾ ਦੌਰਾ ਵੀ ਪਿਆ, ਇਸ ਲਈ ਪਰਿਵਾਰ ਨੂੰ ਸ਼ੱਕ ਹੈ ਕਿ ਹਸਪਤਾਲ ਦੀ ਅਣਗਹਿਲੀ ਨਾਲ ਲੌਰਲਿਨ  ਦੀ ਹਾਲਤ ਵਿਗੜ ਗਈ।

ਉਨ੍ਹਾਂ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ ਪਰਿਵਾਰ ਬਹੁਤ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਲੌਰਲਿਨ ਦੀ ਮਾਂ ਨੇ ਦੱਸਿਆ ਕਿ ਜਦ ਉਸ ਨੇ ਲੌਰਲਿਨ ਦੀ ਹਾਲਤ ਬਾਰੇ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ 5-10 ਮਿੰਟਾਂ ਵਿਚ ਬਿਲਕੁਲ ਠੀਕ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ।ਪਰਿਵਾਰ ਨੇ ਦੱਸਿਆ ਕਿ ਉਹ ਮਈ ਵਿਚ ਮਾਂ ਬਣੀ ਸੀ ਤੇ ਉਦੋਂ ਤੋਂ ਹੁਣ ਤੱਕ ਉਹ ਇਕੱਲੀ ਆਪਣੀ ਬੱਚੀ ਨੂੰ ਇਕੱਲੀ ਨਹੀਂ ਸੰਭਾਲ ਸਕਦੀ। ਹਾਲਾਂਕਿ ਉਹ ਉੱਠ ਕੇ ਬੈਠ ਸਕਦੀ ਹੈ ਤੇ ਤੁਰ-ਫਿਰ ਸਕਦੀ ਹੈ ਪਰ ਫਿਰ ਵੀ ਉਸ ਨੂੰ ਹਰ ਸਮੇਂ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਪਰਿਵਾਰ ਲੌਰਲਿਨ ਨੂੰ ਉਸ ਦੀ ਧੀ ਕੋਲ ਹੀ ਰੱਖਦਾ ਹੈ ਤਾਂ ਕਿ ਕਿਤੇ ਉਹ ਉਸ ਨੂੰ ਹੀ ਭੁੱਲ ਨਾ ਜਾਵੇ। ਜੇਕਰ ਕੋਈ ਉਸ ਨੂੰ ਮਿਲਣ ਆਉਂਦਾ ਹੈ ਤਾਂ ਉਹ ਉਸ ਨੂੰ ਭੁੱਲ ਜਾਂਦੀ ਹੈ। 10 ਮਿੰਟ ਪਹਿਲਾਂ ਉਹ ਕੀ ਕਰਦੀ ਸੀ ਜਾਂ ਕੀ ਖਾਧਾ ਉਹ ਸਭ ਭੁੱਲ ਜਾਂਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਜਣੇਪੇ ਦੌਰਾਨ ਡਾਕਟਰਾਂ ਨੇ ਉਸ ਨੂੰ ਅਜਿਹਾ ਕਿਹੜਾ ਟੀਕਾ ਲਗਾਇਆ ਕਿ ਉਹ ਇਸ ਤਰ੍ਹਾਂ ਦੀ ਹੋ ਗਈ। 

ਇਹ ਵੀ ਪੜ੍ਹੋ-  ਅਮਰੀਕਾ : ਕੰਧ ਨੂੰ ਚੀਰਦੀ ਹੋਈ ਆਈ ਗੋਲੀ, ਘਰ 'ਚ ਪੜ੍ਹ ਰਹੀ ਬੱਚੀ ਦੇ ਸਿਰ 'ਚ ਵੱਜੀ


Lalita Mam

Content Editor

Related News