ਮਿਲਾਨ ਦੇ ਮੌਂਤੇ ਨੈਪੋਲੀਅਨ ਦੇ ਏਰੀਏ ਦੀ ਸ਼ਾਪਿੰਗ ਮਾਰਕੀਟ ਨੂੰ ਮਿਲਿਆ ਦੁਨੀਆਂ ਦੀ ਸਭ ਤੋਂ ਮਹਿੰਗੀ ਮਾਰਕੀਟ ਦਾ ਰੁਤਬਾ

Friday, Dec 20, 2024 - 05:31 PM (IST)

ਮਿਲਾਨ ਦੇ ਮੌਂਤੇ ਨੈਪੋਲੀਅਨ ਦੇ ਏਰੀਏ ਦੀ ਸ਼ਾਪਿੰਗ ਮਾਰਕੀਟ ਨੂੰ ਮਿਲਿਆ ਦੁਨੀਆਂ ਦੀ ਸਭ ਤੋਂ ਮਹਿੰਗੀ ਮਾਰਕੀਟ ਦਾ ਰੁਤਬਾ

ਰੋਮ (ਦਲਵੀਰ ਕੈਂਥ) : ਉਂਝ ਤਾਂ ਇਟਲੀ ਆਪਣੀ ਖੂਬਸੂਰਤੀ, ਅਮੀਰ ਵਿਰਸੇ ਤੇ ਇਤਿਹਾਸ, ਫੈਸ਼ਨ, ਖਾਣਾ, ਵਾਤਾਵਰਨ ਤੇ ਦੁਨੀਆਂ ਦੇ ਟਾਪ ਬਰਾਂਡਾਂ ਦੀ ਮਾਂ ਵਜੋਂ ਦੁਨੀਆਂ ਭਰ ਵਿੱਚ ਉੱਚ ਤੇ ਵਿਸ਼ੇਸ਼ ਰੁਤਬਾ ਰੱਖਦੀ ਹੈ। ਸੰਨ 2023 'ਚ ਇਟਲੀ ਦੇ ਰੂਪ ਨੂੰ ਨਿਹਾਰਨ ਲਈ 57 ਮਿਲੀਅਨ ਤੋਂ ਵੱਧ ਸੈਲਾਨੀ ਪਹੁੰਚੇ। ਇਟਲੀ ਦੀਆਂ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਇਸ ਸਾਲ ਹੋਰ ਜੁੜ ਗਈ ਹੈ ਜਿਸ ਨਾਲ ਇਟਲੀ ਪਹਿਲਾਂ ਤੋਂ ਵੀ ਵੱਧ ਵਿਸ਼ੇਸ਼ ਬਣ ਗਈ ਹੈ। 

PunjabKesari

ਉਹ ਪ੍ਰਾਪਤੀ ਹੈ ਕਿ ਇਟਲੀ ਦੇ ਕਾਰੋਬਾਰ ਦਾ ਧੂਰਾ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦਾ ਏਰੀਆ ਜਿਸ ਨੇ ਦੁਨੀਆਂ ਦੇ ਰਾਜ ਕਰਨ ਦੀ ਇੱਛਾ ਕਰ ਰਹੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ  ਪੰਜਵੇਂ ਐਵੇਨਿਊ ਨੂੰ ਪਛਾੜਦਿਆਂ ਦੁਨੀਆਂ ਦੀ ਸਭ ਤੋਂ ਮਹਿੰਗੇ ਅਜਿਹੇ ਸ਼ਾਪਿੰਗ ਏਰੀਏ ਦਾ ਰੁਤਬਾ ਹਾਸਿਲ ਕੀਤਾ ਹੈ ਜਿਸ ਵਿੱਚ ਸਥਿਤ ਵੱਖ-ਵੱਖ ਬਰਾਂਡਾਂ ਦੀ ਸਭ ਤੋਂ ਵੱਧ ਖਰੀਦੋ-ਫਰੋਕਤ ਮਹਿੰਗੇ ਭਾਅ ਹੋਣ ਦੇ ਨਾਲ ਕਿਰਾਏ ਪੱਖੋਂ ਵੀ ਦੁਨੀਆਂ ਵਿੱਚ ਸਭ ਤੋਂ ਵੱਧ ਮਹਿੰਗੀ ਮਾਰਕੀਟ ਵਜੋਂ ਸਾਹਮਣੇ ਆਈ ਹੈ।

PunjabKesari

ਇਸ ਇਲਾਕੇ ਵਿੱਚ ਦੁਨੀਆਂ ਦੇ ਟਾਪ ਬਰਾਂਡ ਫੈਂਡੀ, ਲੋਵੇ, ਪ੍ਰਾਡਾ , ਗੂਚੀ, ਅਰਮਾਨੀ ਅਤੇ ਹੋਰ ਡਿਜ਼ਾਈਨਰ ਲੇਬਲਾਂ ਦੇ ਬਣੇ ਸ਼ੋਅ ਰੂਮਾਂ ਤੋਂ ਮਹਿੰਗੀ ਖਰੀਦਦਾਰੀ ਹੁਣ ਕੋਈ ਆਮ ਗੱਲ ਨਹੀਂ ਹੈ। ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਨੂੰ ਦੁਨੀਆਂ ਦੀ ਸਭ ਤੋਂ ਵੱਧ ਮਹਿੰਗੀ ਮਾਰਕੀਟ ਬਣਾਇਆ ਹੈ। ਅਮਰੀਕੀ ਫਰਮ ਕੁਸ਼ਮੈਨ ਐਂਡ ਵੇਕਫੀਲਡ ਆਪਣੇ ਸਲਾਨਾ ਗੋਲਬਲ ਇੰਡੈਕਸ ਦੇ ਨਵੀਨਤਮ ਸੰਸਕਰਣ ਦੁਆਰਾ ਨਿਰਧਾਰਤ ਕਿਰਾਏ, ਕੀਮਤਾਂ ਦੇ ਅਧਾਰ ਤੇ ਖਰੀਦਦਾਰੀ ਖੇਤਰਾ ਨੂੰ ਦਰਜਾ ਦਿੰਦਾ ਹੈ। ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਵਿੱਚ ਲਗਜ਼ਰੀ ਰੈਡੀ-ਟੂ-ਵੇਅਰ, ਗਹਿਣਿਆਂ ਇੱਥੋ ਤੱਕ ਕਿ ਪੇਸਟਰੀ ਬ੍ਰਾਂਡਾਂ ਲਈ ਵਿਸ਼ੇਸ਼ ਖਰੀਦਾਰੀ ਹੁੰਦੀ ਹੈ। 

PunjabKesari

ਇਸ ਇਲਾਕੇ ਵਿੱਚ ਸਲਾਨਾ ਕਿਰਾਇਆ 20,000 ਯੂਰੋ ਪ੍ਰਤੀ ਵਰਗ ਮੀਟਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਨਿਊਯਾਰਕ ਦੇ ਪੰਜਵੇਂ ਐਵਨਿਊ ਦੇ 11 ਬਲਾਕ ਦੇ ਮੁਕਾਬਲੇ ਵੱਧ ਹੈ। ਇੱਥੇ ਪ੍ਰਤੀ ਵਰਗ ਮੀਟਰ 19537 ਯੂਰੋ ਦੱਸਿਆ ਜਾ ਰਿਹਾ ਹੈ। ਇਸ ਮਹਿੰਗੇ ਵਰਗ ਮੀਟਰ ਭਾਅ ਵਿੱਚ ਹੁਣ ਪਹਿਲੇ ਨੰਬਰ ਵਿੱਚ ਇਟਲੀ ਦਾ ਮਿਲਾਨ, ਦੂਜੇ ਵਿੱਚ ਅਮਰੀਕਾ ਦਾ ਨਿਊਯਾਰਕ, ਤੀਜੇ ਵਿੱਚ ਇੰਗਲੈਂਡ ਦਾ ਲੰਡਨ ਚੌਥੇ ਵਿੱਚ ਚਾਈਨਾ ਦਾ ਹਾਂਗਕਾਂਗ, 5ਵੇਂ ਨੰਬਰ ਤੇ ਫਰਾਂਸ ਦਾ ਪੈਰਿਸ, 6ਵੇਂ ਵਿੱਚ ਜਪਾਨ ਦਾ ਟੋਕੀਓ, 7ਵੇਂ ਵਿੱਚ ਸਵਿਟਜ਼ਰਲੈਂਡ ਦਾ ਯੂਰੀਕ, 8ਵੇਂ ਵਿੱਚ ਅਸਟਰੇਲੀਆ ਦਾ ਸਿਡਨੀ , 9ਵੇਂ ਵਿੱਚ ਸਾਊਥ ਕੋਰੀਆ ਦਾ ਸਿਓਲ ਤੇ 10 ਵੇਂ ਵਿੱਚ ਅਸਟਰੀਆ ਦੇ ਵਿਆਨਾ ਦੀਆ ਮਾਰੀਕਟਾਂ ਦੀ ਗਿਣਤੀ ਹੋ ਰਹੀ ਹੈ।


author

Baljit Singh

Content Editor

Related News