ਪਾਕਿਸਤਾਨ ’ਚ ਆਸਿਮ ਮੁਨੀਰ ਕਰਨ ਜਾ ਰਹੇ ਤਖ਼ਤਾਪਲਟ

Tuesday, Aug 11, 2026 - 02:50 AM (IST)

ਪਾਕਿਸਤਾਨ ’ਚ ਆਸਿਮ ਮੁਨੀਰ ਕਰਨ ਜਾ ਰਹੇ ਤਖ਼ਤਾਪਲਟ

ਕਰਾਚੀ - ਪਾਕਿਸਤਾਨ ਇੱਕੋ ਸਮੇਂ ਕਈ ਮੋਰਚਿਆਂ ’ਤੇ ਸੁਲਗ ਰਿਹਾ ਹੈ। ਇਕ ਪਾਸੇ ਪੀ. ਓ. ਕੇ. ਵਿਚ ਜਾਰੀ ਬਗ਼ਾਵਤ ਨੇ ਸ਼ਹਿਬਾਜ਼ ਸਰਕਾਰ ਦੀ ਨੀਂਦ ਉਡਾ ਰੱਖੀ ਹੈ , ਉਥੇ ਹੀ ਦੂਜੇ ਪਾਸੇ ਬਲੋਚਿਸਤਾਨ ਵਿਚ ਕੰਟਰੋਲ ਗਵਾਉਣ ਅਤੇ ਪਾਕਿ ਗ੍ਰਹਿ ਮੰਤਰੀ ਦੇ ਹਾਲੀਆ ਬਿਆਨਾਂ ਨਾਲ ਗੁਆਂਢੀ ਮੁਲਕ ਵਿਚ ਭੂਚਾਲ ਆ ਗਿਆ ਹੈ। ਹਾਲੀਆ ਘਟਨਾਚੱਕਰ ਤੋਂ ਤਖ਼ਤਾਪਲਟ ਦਾ ਖਦਸ਼ਾ ਹੈ ਅਤੇ ਆਸਿਮ ਮੁਨੀਰ ਤਾਕਤ ਆਪਣੇ ਹੱਥ ਵਿਚ ਲੈਣਾ ਚਾਹੁੰਦੇ ਹਨ। ਡਿਫ਼ੈਂਸ ਐਕਸਪਰਟ ਕਰਨਲ ਟੀ. ਪੀ. ਤਿਆਗੀ ਨੇ ਇਸ ’ਤੇ ਵੱਡਾ ਬਿਆਨ ਦਿੱਤਾ ਹੈ। ਕਰਨਲ ਤਿਆਗੀ ਨੇ ਕਿਹਾ, ‘ਪਾਕਿਸਤਾਨ ਦੀ ਆਰਥਿਕ ਹਾਲਤ ਤੋਂ ਹਰ ਕੋਈ ਜਾਣੂ ਹੈ। ਪੀ. ਓ. ਕੇ. ਵਿਚ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਪ੍ਰੋਟੈਸਟ ਚੱਲ ਰਿਹਾ ਹੈ।’

ਦੂਜੇ ਪਾਸੇ, ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਵੀ ‘ਰਿਪਬਲਿਕ ਆਫ਼ ਬਲੋਚਿਸਤਾਨ’ ਦਾ ਐਲਾਨ ਕਰ ਦਿੱਤਾ ਹੈ, ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਵਜ਼ੀਰਿਸਤਾਨ ’ਚ ਪਾਕਿਸਤਾਨ ਦਾ ਨਹੀਂ ਸਗੋਂ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਦਾ ਰਾਜ ਚੱਲਦਾ ਹੈ। ਪਾਕਿਸਤਾਨੀ ਸਰਕਾਰ ਦੇ ਪਾਵਰਫ਼ੁਲ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਹ ਕਹਿ ਦਿੱਤਾ ਕਿ ਪਾਕਿਸਤਾਨ ਦਾ ਸਿਸਟਮ ਢਹਿ-ਢੇਰੀ ਹੋ ਚੁੱਕਾ ਹੈ।’

27ਵੀਂ ਸੰਵਿਧਾਨਕ ਸੋਧ ਤੋਂ ਬਾਅਦ ਮੁਨੀਰ ਤਿੰਨਾਂ ਫੌਜਾਂ ਦੇ ਕਮਾਂਡਰ ਅਤੇ ਫ਼ੀਲਡ ਮਾਰਸ਼ਲ ਬਣ ਚੁੱਕੇ ਹਨ। ਉਨ੍ਹਾਂ ਨੂੰ ਉਮਰ ਭਰ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਡਿਫ਼ੈਂਸ ਐਕਸਪਰਟ ਦੇ ਮੁਤਾਬਕ, 2030 ਵਿਚ ਰਿਟਾਇਰ ਹੋਣ ਤੋਂ ਬਾਅਦ ਦੀ ਸਥਿਤੀ ਨੂੰ ਦੇਖਦੇ ਹੋਏ ਉਹ ਪੀ. ਓ. ਕੇ., ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੀ ਅਸ਼ਾਂਤੀ ਦਾ ਫ਼ਾਇਦਾ ਉਠਾ ਕੇ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦੇ ਹਨ, ਜਿੱਥੇ ਸਰਕਾਰ ਉਨ੍ਹਾਂ ਨੂੰ ਖ਼ੁਦ ਰਾਸ਼ਟਰਪਤੀ ਬਣਨ ਦਾ ਸੱਦਾ ਦੇਵੇ।
 


author

Inder Prajapati

Content Editor

Related News