ਮੱਠ ਦੇ ਸਾਹਮਣੇ ਅਸ਼ਲੀਲ ਤਸਵੀਰ ਖਿੱਚਵਾਉਣ ਕਾਰਨ ਹਰ ਕੋਈ ਕਰ ਰਿਹੈ ਇਸ ਜੋੜੇ ਦੀ ਆਲੋਚਨਾ
Saturday, Oct 14, 2017 - 10:45 AM (IST)
ਬ੍ਰਿਟੇਨ(ਬਿਊਰੋ)— ਇਕ ਨਵ-ਵਿਆਹੁਤਾ ਜੋੜੇ ਨੇ ਵਿਆਹ ਤੋਂ ਤੁਰੰਤ ਬਾਅਦ ਇਕ ਅਜਿਹੀ ਹਰਕੱਤ ਕਰ ਦਿੱਤੀ ਕਿ ਹੁਣ ਉਸ ਦਾ ਖਾਮਿਆਜ਼ਾ ਵਿਆਹ ਦੀ ਪਲਾਨਿੰਗ ਕਰ ਰਹੇ ਦੂਜੇ ਕਪਲਸ ਨੂੰ ਭੁਗਤਣਾ ਪਵੇਗਾ। ਇਸ ਕਪਲ ਨੇ ਯੂਨਾਨ ਦੇ ਰੋਡਸ ਆਈਲੈਂਡ ਉੱਤੇ ਸਥਿਤ ਇਕ ਮੱਠ ਦੇ ਸਾਹਮਣੇ ਇਕ ਅਜਿਹੀ ਤਸਵੀਰ ਕਲਿੱਕ ਕਰਵਾਈ ਜਿਸ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੇ ਚਲਦੇ ਹੁਣ ਇਸ ਮੱਠ ਵਿਚ ਕਿਸੇ ਵੀ ਵਿਦੇਸ਼ੀ ਦੇ ਵਿਆਹ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਬ੍ਰਿਟੇਨ ਦੇ ਰਹਿਣ ਵਾਲੇ 27 ਸਾਲ ਦੇ ਮੈਥਿਊ ਲਨ ਅਤੇ ਉਨ੍ਹਾਂ ਦੀ 34 ਸਾਲ ਦਾ ਪਤਨੀ ਕਾਰਲੀ ਨੇ 25 ਸਤੰਬਰ ਨੂੰ ਇੱਥੇ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮੱਠ (ਮਾਨੇਸਟਰੀ) ਨੂੰ ਬੈਕਗਰਾਊਂਡ ਵਿਚ ਰੱਖਦੇ ਹੋਏ ਇਕ ਤਸਵੀਰ ਖਿੱਚਵਾਈ। ਇਸ ਤਸਵੀਰ ਵਿਚ ਮੈਥਿਊ ਆਪਣੀ ਪਤਨੀ ਕਾਰਲੀ ਨਾਲ ਇਕ ਸੈਕਸ ਐਕਟ ਪਰਫਾਰਮ ਕਰਦੇ ਹੋਏ ਦਿਸ ਰਹੇ ਹਨ।
ਕਾਰਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਫੀ ਪਹਿਲਾਂ ਹੀ ਇਸ ਤਸਵੀਰ ਦੀ ਯੋਜਨਾ ਬਣਾ ਕੇ ਰੱਖੀ ਹੋਈ ਸੀ। ਉਨ੍ਹਾਂ ਨੂੰ ਲੱਗਾ ਸੀ ਕਿ ਲੋਕ ਇਸ ਤਸਵੀਰ ਉੱਤੇ ਹੱਸਣਗੇ ਪਰ ਅਜਿਹਾ ਨਹੀਂ ਹੋਇਆ। ਫੇਸਬੁੱਕ ਉੱਤੇ ਇਹ ਤਸਵੀਰ ਅਪਲੋਡ ਕਰਨ ਤੋਂ ਬਾਅਦ ਇਹ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਅਤੇ ਜ਼ਿਆਦਾਤਰ ਲੋਕਾਂ ਨੂੰ ਇਹ ਤਸਵੀਰ ਪਸੰਦ ਨਹੀਂ ਆਈ। ਖੁਦ ਮੈਥਿਊ ਦੇ ਦਾਦਾ ਜੀ ਇਹ ਤਸਵੀਰ ਦੇਖ ਕੇ ਬਹੁਤ ਨਰਾਜ਼ ਹਨ। ਰੋਡਸ ਦੇ ਪ੍ਰਮੁੱਖ ਪਾਦਰੀ ਕਿਰਲਾਸ ਨੇ ਦੱਸਿਆ ਕਿ ਇਸ ਕਪਲ ਦੀ ਇਸ ਬੇਹੂਦਾ ਹਰਕੱਤ ਕਾਰਨ ਉਨ੍ਹਾਂ ਨੂੰ ਇਸ ਮੱਠ ਵਿਚ ਕਿਸੇ ਵੀ ਵਿਦੇਸ਼ੀ ਦੇ ਵਿਆਹ ਕਰਨ ਉੱਤੇ ਪਾਬੰਦੀ ਲਗਾਉਣੀ ਪੈ ਰਹੀ ਹੈ। ਅਜਿਹੇ ਵਿਚ ਅਣਗਿਣਤ ਵਿਦੇਸ਼ੀ ਕਪਲਸ ਨੂੰ ਹੁਣ ਆਪਣੇ ਵਿਆਹ ਲਈ ਕੋਈ ਦੂਜੀ ਜਗ੍ਹਾ ਲੱਭਣੀ ਪੈ ਰਹੀ ਹੈ। ਕਿਰਲਾਸ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਫੈਸਲੇ ਨਾਲ ਕਈ ਬਣਨ ਵਾਲੀ ਲਾੜੀਆਂ ਬਹੁਤ ਦੁਖੀ ਹਨ ਪਰ ਉਨ੍ਹਾਂ ਕੋਲ ਪਾਬੰਦੀ ਲਗਾਉਣ ਦੇ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਹੈ।
