ਪ੍ਰੇਮਿਕਾ ਦੀ ਬੱਚੀ ਨੂੰ 114 ਜ਼ਖਮ ਦੇ ਕੇ ਮਾਰਨ ਵਾਲੇ ਨੂੰ ਮਿਲੀ ਸਖਤ ਸਜ਼ਾ

Saturday, Apr 13, 2019 - 02:28 PM (IST)

ਨਿਊ ਸਾਊਥ ਵੇਲਜ਼— ਆਸਟ੍ਰੇਲੀਆ 'ਚ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੀ 2 ਸਾਲਾ ਬੱਚੀ ਨੂੰ 114 ਜ਼ਖਮ ਦੇ ਕੇ ਮਾਰ ਦਿੱਤਾ। ਦੋਸ਼ੀ ਮੁਹੰਮਦ ਖਾਜ਼ਮਾ ਨੂੰ ਇਸ ਦੀ ਸਜ਼ਾ ਮਿਲੀ ਹੈ। ਹਾਲਾਂਕਿ 2016 'ਚ ਹੀ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਉਦੋਂ ਕਿਹਾ ਗਿਆ ਸੀ ਕਿ ਉਹ 33 ਸਾਲਾਂ ਬਾਅਦ ਰਿਹਾਅ ਹੋ ਜਾਵੇਗਾ ਪਰ ਹੁਣ ਮੁੜ ਸੁਣਵਾਈ 'ਚ ਕਿਹਾ ਗਿਆ ਕਿ ਉਸ ਨੂੰ 33 ਸਾਲਾ ਤਕ ਪੈਰੋਲ ਨਹੀਂ ਮਿਲ ਸਕਦੀ। ਜ਼ਿਕਰਯੋਗ ਹੈ ਕਿ ਸਾਲ 2016 'ਚ ਉਹ ਆਪਣੀ ਪ੍ਰੇਮਿਕਾ ਤੇ ਉਸ ਦੀ ਦੋ ਸਾਲਾ ਬੱਚੀ ਨਾਲ ਇਕ ਨਵੇਂ ਘਰ 'ਚ ਸ਼ਿਫਟ ਹੋਇਆ ਸੀ ਅਤੇ ਇੱਥੇ ਹੀ ਉਸ ਨੇ ਬੱਚੀ ਨੂੰ ਮਾਰ ਦਿੱਤਾ।

PunjabKesari

ਸ਼ੁੱਕਰਵਾਰ ਨੂੰ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਖਾਜ਼ਮਾ ਨੇ ਹੀ ਬੱਚੀ ਨੂੰ 114 ਜ਼ਖਮੀ ਦਿੱਤੇ ਸਨ। ਹਾਲਾਂਕਿ ਖਾਜ਼ਮਾ ਦਾ ਕਹਿਣਾ ਸੀ ਕਿ ਉਸ ਨੇ ਤਾਂ ਕਦੇ ਬੱਚੀ ਨੂੰ ਉਂਗਲ ਤਕ ਨਹੀਂ ਲਗਾਈ। ਤੁਹਾਨੂੰ ਦੱਸ ਦਈਏ ਕਿ ਬੱਚੀ ਦੀ ਮਾਂ ਉਸ ਦਾ ਧਿਆਨ ਨਾ ਰੱਖ ਸਕੀ, ਇਸ ਕਾਰਨ ਉਹ ਵੀ ਜੇਲ 'ਚ ਹੈ। ਉਸ 'ਤੇ ਦੋਸ਼ ਹੈ ਕਿ ਉਹ ਬੱਚੀ ਦੀ ਹਾਲਤ ਦੇਖਦੇ ਹੋਏ ਵੀ ਚੁੱਪ ਰਹੀ ਅਤੇ ਉਸ ਨੂੰ ਮੈਡੀਕਲ ਸਹਾਇਤਾ ਨਾ ਦੇ ਸਕੀ। ਬੱਚੀ ਨੇ 19 ਦਸੰਬਰ, 2016 ਨੂੰ ਦਮ ਤੋੜ ਦਿੱਤਾ ਸੀ। ਉਸ ਦੇ ਸਰੀਰ 'ਤੇ ਸਿਗਰਟ ਲਾਈਟਰ, ਮੁੱਕੇ, ਥੱਪੜ ਅਤੇ ਦੰਦਾਂ ਦੇ ਨਿਸ਼ਾਨ ਸਨ। ਬੱਚੀ ਦੀ ਮਾਂ ਨੇ ਬਿਆਨ ਦਿੱਤਾ ਕਿ ਇਕ ਸਵੇਰ ਜਦ ਉਹ ਸੁੱਤੀ ਉੱਠੀ ਤਾਂ ਦੇਖਿਆ ਕਿ ਖਾਜ਼ਮਾ ਨੇ ਬੱਚੀ ਦੀ ਗਰਦਨ 'ਤੇ ਜ਼ੋਰ ਨਾਲ ਥੱਪੜ ਮਾਰਿਆ ਅਤੇ ਬੱਚੀ ਫਰਸ਼ 'ਤੇ ਡਿੱਗ ਗਈ। ਇਸ ਕਾਰਨ ਬੱਚੀ ਬੇਹੋਸ਼ ਹੋ ਗਈ। ਹਫਤੇ 'ਚ 3 ਵਾਰ ਬੱਚੀ ਬੇਹੋਸ਼ ਹੋਈ ਪਰ ਉਸ ਨੂੰ ਮੈਡੀਕਲ ਮਦਦ ਨਾ ਦਿੱਤੀ ਗਈ। ਉਸ ਨੇ ਕਿਹਾ ਕਿ ਆਖਰੀ ਵਾਰ ਜਦ ਬੱਚੀ ਬੇਹੋਸ਼ ਹੋਈ ਤਾਂ ਖਾਜ਼ਮਾ ਨੇ ਉਸ ਦੀਆਂ ਉਂਗਲਾਂ, ਪੈਰਾਂ ਅਤੇ ਮੂੰਹ 'ਤੇ ਦੰਦੀਆਂ ਵੱਡੀਆਂ ਤਾਂ ਕਿ ਉਹ ਹੋਸ਼ 'ਚ ਆ ਜਾਵੇ ਪਰ ਉਹ ਬੱਚੀ ਨੂੰ ਹਸਪਤਾਲ ਲੈ ਕੇ ਨਹੀਂ ਗਿਆ ਅਤੇ ਉਸ ਦਾ ਫੋਨ ਵੀ ਬੰਦ ਕਰ ਦਿੱਤਾ। ਉਹ ਵਾਰ-ਵਾਰ ਬੱਚੀ ਦੇ ਦੰਦੀਆਂ ਵੱਢ ਕੇ ਉਸ ਨੂੰ ਹੋਸ਼ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਤੇ ਕਈ ਵਾਰ ਬੱਚੀ ਨੂੰ ਜ਼ੋਰ-ਜ਼ੋਰ ਨਾਲ ਹਲੂਣਿਆ। ਇਹ ਦੇਖ ਮਾਂ ਦਾ ਦਿਲ ਤੜਫ ਗਿਆ ਪਰ ਉਹ ਬੇਬੱਸ ਸੀ।

ਉਸ ਨੇ ਕਿਹਾ ਕਿ ਉਹ ਪਹਿਲਾਂ ਵੀ ਬੱਚੀ ਨੂੰ ਕੁੱਟਦਾ ਰਹਿੰਦਾ ਸੀ । ਇਸੇ ਕਾਰਨ ਉਸ ਦੇ ਸਰੀਰ 'ਤੇ ਇੰਨੇ ਨਿਸ਼ਾਨ ਸਨ ਅਤੇ ਬੱਚੀ ਨੂੰ ਆਪਣੀ ਮਰਜ਼ੀ ਨਾਲ ਸੌਣ ਅਤੇ ਉੱਠਣ ਦਿੰਦਾ ਸੀ। ਉਸ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਹ ਉਸ ਦੀ ਬੱਚੀ ਨੂੰ ਹੀ ਮਾਰ ਸੁੱਟੇਗਾ। ਉਸ ਨੇ ਕਿਹਾ ਕਿ ਬੱਚੀ ਉਲਟੀਆਂ ਕਰ ਰਹੀ ਸੀ ਪਰ ਉਸ ਪੱਥਰ ਦਿਲ ਨੇ ਬੱਚੀ ਨੂੰ ਤੜਫ ਕੇ ਮਰਨ ਲਈ ਛੱਡ ਦਿੱਤਾ।


Related News