ਮੋਦੀ ਨੇ ਬੰਗਲਾਦੇਸ਼, ਭੂਟਾਨ, ਯੂਨਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਕੀਤੀ ਦੋ-ਪੱਖੀ ਵਾਰਤਾ

Saturday, Sep 28, 2019 - 02:49 AM (IST)

ਮੋਦੀ ਨੇ ਬੰਗਲਾਦੇਸ਼, ਭੂਟਾਨ, ਯੂਨਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਕੀਤੀ ਦੋ-ਪੱਖੀ ਵਾਰਤਾ

ਨਿਊਯਾਰਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਭੂਟਾਨ, ਯੂਨਾਨ ਅਤੇ ਮਾਰੀਸ਼ਸ ਦੇ ਆਪਣੇ ਹਮਰੁਤਬਾਵਾਂ ਨਾਲ 2-ਪੱਖੀ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸੀਨਾ ਨਾਲ ਇਕ ਬੈਠਕ ਦੌਰਾਨ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਕੁਮਾਰ ਨੇ ਆਖਿਆ ਕਿ ਮੋਦੀ ਨੇ ਯੂ. ਐੱਨ. ਜੀ. ਏ. ਹਫਤੇ ਦਾ ਸਮਾਪਤੀ ਆਪਣੇ ਸਰਹੱਦੀ ਗੁਆਂਢੀਆਂ ਨਾਲ ਮੁਲਾਕਾਤ ਕਰਕੇ ਕੀਤੀ।

PunjabKesari

ਮੋਦੀ ਨੇ ਇਥੇ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕਰਨ ਤੋਂ ਤੁਰੰਤ ਬਾਅਦ ਆਪਣੇ ਯੂਨਾਨੀ ਹਮਰੁਤਬਾ ਕਿਆਰੀਕੋਸ ਮਿਤਸੋਤਾਕਿਸ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ-ਯੂਨਾਨ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਸਿਆਸੀ, ਆਰਥਿਕ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੇ ਕਦਮਾਂ 'ਤੇ ਚਰਚਾ ਕੀਤੀ। ਮੋਦੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਲੋਤਾਯ ਸ਼ੇਰਿੰਗ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਭਾਰਤ-ਭੂਟਾਨ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਲਈ ਚੱਲ ਰਹੇ ਦੋ-ਪੱਖੀ ਯਤਨਾਂ ਦੀ ਸਮੀਖਿਆ ਕੀਤੀ। ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵੀਣ ਜਗੰਨਾਥ ਨੇ ਵੀ 2-ਪੱਖੀ ਸਬੰਧਾਂ ਨੂੰ ਮਜ਼ਬੂਕ ਕਰਨ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।


author

Khushdeep Jassi

Content Editor

Related News