''''ਅਸੀਂ ਇੰਸਟਾਗ੍ਰਾਮ ''ਤੇ ਸਭ ਤੋਂ ਮਸ਼ਹੂਰ..!'''' PM ਮੋਦੀ ਨਾਲ ਮੁਲਾਕਾਤ ਦੌਰਾਨ ਜੌਰਜੀਆ ਮੈਲੋਨੀ ਦੀ ਵੀਡੀਓ ਵਾਇਰਲ

Wednesday, Jun 17, 2026 - 05:15 PM (IST)

''''ਅਸੀਂ ਇੰਸਟਾਗ੍ਰਾਮ ''ਤੇ ਸਭ ਤੋਂ ਮਸ਼ਹੂਰ..!'''' PM ਮੋਦੀ ਨਾਲ ਮੁਲਾਕਾਤ ਦੌਰਾਨ ਜੌਰਜੀਆ ਮੈਲੋਨੀ ਦੀ ਵੀਡੀਓ ਵਾਇਰਲ

ਇੰਟਰਨੈਸ਼ਨਲ ਡੈਸਕ- ਫਰਾਂਸ ਦੇ ਇਵੀਆਨ ਸ਼ਹਿਰ 'ਚ ਚੱਲ ਰਹੇ G7 ਸੰਮੇਲਨ ਦੌਰਾਨ ਇੱਕ ਦਿਲਚਸਪ ਅਤੇ ਵਾਇਰਲ ਪਲ ਕੈਮਰੇ 'ਚ ਕੈਦ ਹੋਇਆ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਕਰਦੇ ਹੋਏ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਅਸੀਂ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ ਕਪਲ ਹਾਂ।"

ਦੋਵਾਂ ਲੀਡਰਾਂ ਵਿਚਾਲੇ ਅਧਿਕਾਰਤ ਮੁਲਾਕਾਤਾਂ ਦੌਰਾਨ ਹਮੇਸ਼ਾ ਹੀ ਸ਼ਾਨਦਾਰ ਦੋਸਤੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਪਹਿਲਾਂ ਜਦੋਂ ਪੀ.ਐੱਮ. ਮੋਦੀ ਇਟਲੀ ਗਏ ਸਨ, ਤਾਂ ਉਨ੍ਹਾਂ ਨੇ ਮੇਲੋਨੀ ਨੂੰ 'ਮੈਲੋਡੀ' ਟੌਫ਼ੀਆਂ ਦਾ ਇੱਕ ਪੈਕੇਟ ਤੋਹਫ਼ੇ ਵਜੋਂ ਦਿੱਤਾ ਸੀ, ਜੋ ਕਿ ਇੰਟਰਨੈੱਟ 'ਤੇ ਇਨ੍ਹਾਂ ਦੋਵਾਂ ਆਗੂਆਂ ਦੇ ਨਾਂ ਨੂੰ ਮਿਲਾ ਕੇ ਬਣਾਏ ਗਏ ਸੁਪਰਹਿੱਟ ਨਾਮ 'ਮੈਲੋਡੀ' (Melodi) ਨਾਲ ਮਿਲਦਾ-ਜੁਲਦਾ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਭਾਰਤ ਅਤੇ ਇਟਲੀ ਦੇ ਸਬੰਧਾਂ ਨੂੰ 'ਵਿਸ਼ੇਸ਼ ਰਣਨੀਤਕ ਭਾਈਵਾਲੀ' 'ਚ ਬਦਲਿਆ ਹੈ।

ਇਹ ਵੀ ਪੜ੍ਹੋ- ਇਰਾਨ ਦੇ ਹੱਥ ਲੱਗਾ ਪਰਮਾਣੂ ਬੰਬ ਤੋਂ ਵੀ 'ਵੱਡਾ ਹਥਿਆਰ' ! ਉਂਗਲਾਂ 'ਤੇ ਨਚਾ ਸਕਦੈ ਪੂਰੀ ਦੁਨੀਆ

Meloni: Nice to meet you again

Modi: You see Instagram

Meloni: Yeah, We are famous on Instagram

Modi: Khikhikhi

This is the level of discussion he does with World Leaders.

No wonder ANI muted his discussions all the time pic.twitter.com/XU2X8fVqLk

— Nehr_who? (@Nher_who) June 16, 2026

ਸੰਮੇਲਨ ਦੌਰਾਨ ਸਾਂਝੀ ਕੀਤੀ ਗਈ ਇੱਕ ਵੀਡੀਓ 'ਚ ਮੇਲੋਨੀ ਨੇ ਦੂਜੇ G7 ਨੇਤਾਵਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਸਿਗਰਟ ਪੀਣੀ ਛੱਡ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੇਲੋਨੀ ਨੂੰ ਸਿਗਰਟ ਛੱਡਣ ਲਈ ਮਨਾਉਣ ਦਾ ਵਾਅਦਾ ਕੀਤਾ ਸੀ। ਪਰ ਉੱਥੇ ਮੌਜੂਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹੱਸਦੇ ਹੋਏ ਕਿਹਾ ਸੀ, "ਇਹ ਨਹੀਂ ਹੋ ਸਕਦਾ।'' ਮੇਲੋਨੀ ਨੇ ਮਜ਼ਾਕ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ, "ਸਿਗਰਟ ਛੱਡਣ ਨਾਲ ਮੈਂ ਸ਼ਾਇਦ ਘੱਟ ਮਿਲਣਸਾਰ ਹੋ ਜਾਵਾਂ... ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੀ।"

ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News