ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ

Sunday, Jun 07, 2026 - 01:12 PM (IST)

ਜਲੰਧਰ ਦੇ ਰਜਿੰਦਰ ਕੁਮਾਰ ਦੀ ਇਟਲੀ ’ਚ ਦਿਲ ਦੀ ਧੜਕਣ ਰੁਕਣ ਕਾਰਨ ਮੌਤ

ਰੋਮ (ਇਟਲੀ) ਟੇਕ ਚੰਦ ਜਗਤਪੁਰ- ਇਟਲੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਭਾਈਚਾਰੇ ਨਾਲ ਸਬੰਧਤ ਰਜਿੰਦਰ ਕੁਮਾਰ ਸਿੰਮਕ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉਹ 49 ਸਾਲ ਦੇ ਸਨ ਅਤੇ ਸਾਲ 2010 ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਹੇ ਸਨ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ।

ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਸਿੰਮਕ ਪੰਜਾਬ ਦੇ ਖੁਸਰੋਪੁਰ, ਜਲੰਧਰ ਕੈਂਟ ਨਾਲ ਸਬੰਧਤ ਸਨ। ਇਟਲੀ ਵਿੱਚ ਉਹ ਲੈਂਦੀਨਾਰੇ (ਰੋਵੀਗੋ) ਵਿਖੇ ਰਹਿੰਦੇ ਸਨ ਅਤੇ ਵਿਲਾਮਰਜਾਣਾ ਸਥਿਤ ਇੱਕ ਮੈਗਜ਼ੀਨ ਫੈਕਟਰੀ ਵਿੱਚ ਕੰਮ ਕਰਦੇ ਸਨ।

ਪੜ੍ਹੋ ਇਹ ਅਹਿਮ ਖ਼ਬਰ- ਡੌਂਕੀ ਲਾ ਕੇ UK ਪਹੁੰਚੇ ਫੜੇ ਗਏ 12 ਸਿੱਖ ! ਅਫ਼ਗਾਨਿਸਤਾਨ ਤੋਂ ਟਰੱਕ ਰਾਹੀਂ ਗਿਆ ਸੀ ਪਰਿਵਾਰ

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕੰਮ ’ਤੇ ਪਹੁੰਚਣ ਤੋਂ ਬਾਅਦ ਅਚਾਨਕ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ। ਸਾਥੀਆਂ ਵੱਲੋਂ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੀ ਗੰਭੀਰ ਸਿਹਤ ਸਥਿਤੀ ਨੂੰ ਦੇਖਦਿਆਂ ਦਿਲ ਦਾ ਆਪ੍ਰੇਸ਼ਨ ਕੀਤਾ। ਪਰੰਤੂ ਸ਼ੂਗਰ ਦਾ ਪੱਧਰ ਵੱਧ ਹੋਣ ਅਤੇ ਕੋਲੇਸਟ੍ਰੋਲ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਦੁਬਾਰਾ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। 

ਰਜਿੰਦਰ ਕੁਮਾਰ ਸਿੰਮਕ ਦੇ ਦਿਹਾਂਤ ਦੀ ਖ਼ਬਰ ਨਾਲ ਇਟਲੀ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਨੂੰ ਜਾਣਨ ਵਾਲਿਆਂ ਅਨੁਸਾਰ ਉਹ ਬਹੁਤ ਹੀ ਮਿਲਣਸਾਰ, ਨਿਮਰ ਅਤੇ ਮਦਦਗਾਰ ਸੁਭਾਅ ਦੇ ਮਾਲਕ ਸਨ ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News