ਗੁਰਦੁਆਰਾ ਦਸ਼ਮੇਸ਼ ਦਰਬਾਰ ਬਲੋਨੀਆ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ 76ਵੀਂ ਬਰਸੀ
Friday, Jun 12, 2026 - 03:21 PM (IST)
ਬਲੋਨੀਆ (ਕੈਂਥ) ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 76ਵੀਂ ਬਰਸੀ ਗੁਰਦੁਆਰਾ ਸਾਹਿਬ ਪਰਮੇਸ਼ਵਰ ਦੁਆਰ (ਬਲੋਨੀਆ) ਵਿਖੇ ਬੜੇ ਹੀ ਸਤਿਕਾਰ ਸਹਿਤ ਮਨਾਈ ਗਈ। ਇਸ ਮੌਕੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨਾਂ ਤੋਂ ਕੀਰਤਨੀ ਜਥਾ ਇਟਲੀ ਭਾਈ ਸਾਹਿਬ ਭਾਈ ਵੀਰ ਸਿੰਘ ਅਰੇਸੋ ਵਾਲਿਆਂ ਕੀਰਤਨ ਨਾਲ ਗੁਰੂ ਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ, ਜਿਸ ਦੇ ਵਿੱਚ ਉਚੇਚੇ ਤੌਰ 'ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸ਼ਤਰ ਫਰਾਂਕੋ ਤੋਂ ਨੌਜਵਾਨ ਸਭਾ ਨੇ ਲੰਗਰਾਂ ਦੇ ਅਤੇ ਫਰੂਟ ਦੇ ਸਟਾਲ ਦੀ ਸੇਵਾ ਕੀਤੀ।

ਗੁਰੂ ਸਾਹਿਬ ਦਾ ਅਟੁੱਟ ਲੰਗਰ ਵਰਤਾਇਆ ਗਿਆ। ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਬਰਸੀ ਸਮਾਗਮ ਮੌਕੇ ਸਤਜੀਤ ਸਿੰਘ ਮੁਲਤਾਨੀ ਸਰਦਾਰ ਕੁਲਵੰਤ ਸਿੰਘ, ਰੇਸ਼ਮ ਸਿੰਘ, ਪ੍ਰਿਤਪਾਲ ਸਿੰਘ ਅਤੇ ਹੋਰ ਸੰਗਤਾਂ ਨੌਜਵਾਨਾਂ ਤੋਂ ਅਜਾਦ ਸਿੰਘ ,ਭਾਈ ਬਲਵਿੰਦਰ ਸਿੰਘ ਸੋਨੀ ਸੁਖਵਿੰਦਰ ਸਿੰਘ ਸੁੱਖਾ ਅਤੇ ਜਤਿੰਦਰ ਸਿੰਘ ਕਸਟਲ ਫਰੰਕੋ ਹਰਦੀਪ ਸਿੰਘ ਆਦਿ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
