ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ
Friday, Jan 08, 2021 - 08:18 PM (IST)
ਲੰਡਨ-ਬ੍ਰਿਟੇਨ ਦੇ ਰੈਗੂਲੇਟਰੀ ਅਥਾਰਿਟੀ ਨੇ ਮਾਡਰਨਾ ਕੰਪਨੀ ਵੱਲੋਂ ਨਿਰਮਿਤ ਕੋਵਿਡ-19 ਟੀਕੇ ਦੇ ਇਸਤੇਮਾਲ ਦੀ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਜੋ ਬ੍ਰਿਟੇਨ ’ਚ ਮਨਜ਼ੂਰੀ ਪਾਉਣ ਵਾਲਾ ਤੀਸਰਾ ਕੋਰੋਨਾ ਵਾਇਰਸ ਟੀਕਾ ਹੋਵੇਗਾ। ਹਾਲਾਂਕਿ ਨਵੇਂ ਟੀਕੇ ਦੀ ਸਪਲਾਈ ਅਗਲੇ ਕੁਝ ਹਫਤੇ ’ਚ ਹੋਣ ਦੀ ਉਮੀਦ ਨਹੀਂ ਹੈ ਅਤੇ ਬ੍ਰਿਟੇਨ ਨੇ 70 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਹੈ।
ਇਹ ਵੀ ਪੜ੍ਹੋ -ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਵੀ ਅਸਰਦਾਰ ਹੋਵੇਗੀ ਫਾਈਜ਼ਰ ਵੈਕਸੀਨ
30 ਹਜ਼ਾਰ ਤੋਂ ਜ਼ਿਆਦਾ ਲੋਕਾਂ ’ਤੇ ਹੋਏ ਪ੍ਰੀਖਣ ’ਚ ਮਾਡਰਨਾ ਦੇ ਟੀਕੇ ਨੇ ਕੋਵਿਡ ਨਾਲ ਕਰੀਬ 95 ਫੀਸਦੀ ਸੁਰੱਖਿਆ ਪਾਉਣ ਵਾਲੇ ਨਤੀਜੇ ਦਰਸਾਏ। ਫਾਈਜ਼ਰ ਅਤੇ ਬਾਇਓਨਟੈੱਕ ਦੇ ਟੀਕੇ ਦੀ ਤਰ੍ਹਾਂ ਕੰਮ ਕਰਨ ਵਾਲੇ ਮਾਡਰਨਾ ਦੇ ਟੀਕੇ ਨੂੰ 0 ਤੋਂ 20 ਡਿਗਰੀ ਸੈਲਸੀਅਸ ਘੱਟ ਤਾਪਮਾਨ ’ਤੇ ਰੱਖਣਾ ਹੁੰਦਾ ਹੈ। ਬ੍ਰਿਟੇਨ ’ਚ ਇਸਤੇਮਾਲ ਲਈ ਹੁਣ ਤੱਕ ਮਨਜ਼ੂਰ ਕੀਤੇ ਗਏ ਤਿੰਨਾਂ ਟੀਕਿਆਂ ਦੀਆਂ ਦੋ ਖੁਰਾਕਾਂ ਲਾਉਣੀਆਂ ਹੋਣਗੀਆਂ। ਬ੍ਰਿਟੇਨ ’ਚ ਹੁਣ ਤੱਕ ਕਰੀਬ 15 ਲੱਖ ਲੋਕ ਕੋਵਿਡ-19 ਟੀਕੇ ਦੀ ਘਟੋ-ਘੱਟ ਇਕ ਖੁਰਾਕ ਲਵਾ ਚੁੱਕੇ ਹਨ।
ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।