ਨਿਊਜ਼ੀਲੈਂਡ ਦੇ ਰਾਓਲ ਟਾਪੂ ''ਤੇ ਲੱਗੇ ਭੂਚਾਲ ਦੇ ਝਟਕੇ
Saturday, Jan 11, 2020 - 03:31 PM (IST)

ਵੈਲਿੰਗਟਨ- ਨਿਊਜ਼ੀਲੈਂਡ ਦੇ ਦੱਖਣ-ਪੱਛਮੀ ਰਾਓਲ ਟਾਪੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਗਹਿਰਾਈ ਵਿਚ 29.84 ਡਿਗਰੀ ਦੱਖਣੀ ਲੈਟੀਟਿਊਡ ਤੇ 178.87 ਡਿਗਰੀ ਪੱਛਮੀ ਲਾਂਗੀਟਿਊਡ 'ਤੇ ਦਰਜ ਕੀਤਾ ਗਿਆ। ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।