Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology

Wednesday, Jan 15, 2025 - 01:44 PM (IST)

Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology

ਇੰਟਰਨੈਸ਼ਨਲ ਡੈਸਕ- ਮੋਬਾਇਲ ਫੋਨ ਅੱਜ-ਕੱਲ੍ਹ ਲੋਕਾਂ ਦੀ ਰੂਟੀਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਅਤੇ ਇਸ ਦੇ ਬਿਨਾਂ ਜੀਵਨ ਦੀ ਕਲਪਣਾ ਕਰਨਾ ਮੁਸ਼ਕਲ ਹੋ ਗਿਆ ਪਰ ਤਕਨੀਕ 'ਚ ਤਬਦੀਲੀ ਨਾਲ ਪੁਰਾਣੇ ਉਪਕਰਣਾਂ ਦੀ ਜਗ੍ਹਾ ਨਵੇਂ ਉਪਕਰਣ ਲੈਣ ਲੱਗੇ ਹਨ। ਅਜਿਹਾ ਹੀ ਕੁਝ ਮੋਬਾਇਲ ਫੋਨ ਨਾਲ ਵੀ ਹੋਣ ਵਾਲਾ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਾਅਵਾ ਕੀਤਾ ਹੈ ਕਿ ਮੋਬਾਇਲ ਫੋਨ ਦੀ ਤਕਨੀਕ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਭਵਿੱਖ 'ਚ ਸਮਾਰਟ ਗਲਾਸ (ਐਨਕਾਂ) ਮੋਬਾਇਲ ਫੋਨ ਦੀ ਜਗ੍ਹਾ ਲੈਣਗੇ। ਜ਼ੁਕਰਬਰਗ ਦਾ ਕਹਿਣਾ ਹੈ ਕਿ ਆਉਣ ਵਾਲੇ 10 ਸਾਲਾਂ 'ਚ ਸਮਾਰਟ ਗਲਾਸ ਦੀ ਲੋਕਪ੍ਰਿਯਤਾ ਅਤੇ ਉਪਯੋਗਤਾ ਸਮਾਰਟਫੋਨ ਤੋਂ ਵੀ ਜ਼ਿਆਦਾ ਹੋ ਜਾਵੇਗੀ। ਲੋਕ ਸਮਾਰਟਫੋਨ ਦਾ ਇਸਤੇਮਾਲ ਸਿਰਫ਼ ਕੁਝ ਵਿਸ਼ੇਸ਼ ਕੰਮਾਂ ਲਈ ਕਰਨਗੇ, ਜਦੋਂ ਕਿ ਜ਼ਿਆਦਾਤਰ ਕੰਮ ਉਹ ਸਮਾਰਟ ਗਲਾਸ ਰਾਹੀਂ ਕਰ ਸਕਣਗੇ। ਮੈਟਾ ਅਤੇ ਐਪਲ ਵਰਗੀਆਂ ਕੰਪਨੀਆਂ ਇਸ ਤਕਨੀਕ 'ਤੇ ਕੰਮ ਕਰ ਰਹੀਆਂ ਹਨ। ਮੈਟਾ ਰੇ-ਬੈਨ ਨਾਲ ਮਿਲ ਕੇ ਸਮਾਰਟ ਗਲਾਸ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਦੋਂ ਕਿ ਸੈਮਸੰਗ ਅਤੇ ਗੂਗਲ ਵੀ ਏਆਈ ਫੀਚਰਸ ਨਾਲ ਸਮਾਰਟ ਗਲਾਸੇਜ਼ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ। 

PunjabKesari

ਸਮਾਰਟ ਗਲਾਸ (ਐਨਕਾਂ) ਦੀ ਖਾਸੀਅਤ

ਆਸਾਨ ਇੰਟਰਫੇਸ- ਸਮਾਰਟ ਗਲਾਸ ਚ ਆਗਮੇਂਟੇਡ ਰਿਐਲਿਟੀ ਤਕਨੀਕ ਦਾ ਇਸਤੇਮਾਲ ਹੋਵੇਗਾ, ਜੋ ਯੂਜ਼ਰਸ ਨੂੰ ਡਿਜੀਟਲ ਫੀਚਰਸ ਨਾਲ ਕਈ ਸਹੂਲਤਾਂ ਪ੍ਰਦਾਨ ਕਰੇਗਾ। ਇਨ੍ਹਾਂ ਗਲਾਸੇਜ਼ 'ਚ ਡਿਸਪਲੇਅ ਨਾ ਸਿਰਫ਼ ਨੋਟੀਫਿਕੇਸ਼ਨਜ਼ ਸਗੋਂ ਨੇਵੀਗੇਸ਼ਨ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵੀ ਦਿਖਾਏਗਾ। 

ਸਿਰਫ਼ ਬੋਲ ਕੇ ਕਰੋ ਕੰਮ- ਇਨ੍ਹਾਂ ਸਮਾਰਟ ਗਲਾਸੇਜ਼ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਯੂਜ਼ਰਸ ਨੂੰ ਹੱਥਾਂ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਸਿਰਫ਼ ਬੋਲ ਕੇ ਮੈਸੇਜ ਭੇਜਣ ਅਤੇ ਕਾਲ ਕਰਨ 'ਚ ਸਮਰੱਥ ਹੋਣਗੇ।

ਬਿਲਟ-ਇਨ ਸਪੀਕਰਜ਼- ਇਨ੍ਹਾਂ ਗਲਾਸੇਜ਼ 'ਚ ਬਿਲਟ-ਇਨ ਸਪੀਕਰਜ਼ ਵੀ ਹੋਣਗੇ, ਜੋ ਆਡੀਓ ਨੋਟੀਫਿਕੇਸ਼ਨਜ਼ ਰਾਹੀਂ ਜਾਣਕਾਰੀ ਦੇਣਗੇ, ਜਿਸ ਨਾਲ ਯੂਜ਼ਰਸ ਨੂੰ ਹੋਰ ਵੀ ਬਿਹਤਰ ਅਨੁਭਵ ਮਿਲੇਗਾ।

PunjabKesari

ਸੰਚਾਰ ਅਤੇ ਕਨੈਕਟੀਵਿਟੀ ਦਾ ਨਵਾਂ ਤਰੀਕਾ- ਜ਼ੁਕਰਬਰਗ ਅਨੁਸਾਰ ਇਨ੍ਹਾਂ ਸਮਾਰਟ ਗਲਾਸੇਜ਼ ਨਾਲ ਮੈਟਾ ਦੀ ਏਆਈ ਨਾਲ ਇੰਟਰੈਕਸ਼ਨ ਦੀ ਸਹੂਲਤ ਮਿਲੇਗੀ, ਜਿਸ ਨਾਲ ਡਿਜੀਟਲ ਚੀਜ਼ਾਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ। ਦੱਸਣਯੋਗ ਹੈ ਕਿ ਭਵਿੱਖ 'ਚ ਸਮਾਰਟਫੋਨ ਦੀ ਜਗ੍ਹਾ ਸਮਾਰਟ ਗਲਾਸ ਲੈ ਸਕਦੇ ਹਨ। ਮੈਟਾ ਅਤੇ ਹੋਰ ਟੇਕ (Tech) ਕੰਪਨੀਆਂ ਇਸ ਤਕਨੀਕ ਨੂੰ ਲੈ ਕੇ ਵੱਡੀ ਤਬਦੀਲੀ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਦੇ ਜੀਵਨ ਨੂੰ ਹੋਰ ਵੀ ਸਰਲ ਅਤੇ ਪ੍ਰਭਾਵੀ ਬਣਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ  

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News