ਸਿਡਨੀ 'ਚ ਲਾਪਤਾ ਹੋਈ 11 ਸਾਲਾ ਕੁੜੀ ਸੁਰੱਖਿਅਤ ਮਿਲੀ

05/14/2018 11:30:02 AM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਲਾਪਤਾ ਹੋਈ 11 ਸਾਲਾ ਕੁੜੀ ਦੀ ਪੁਲਸ ਨੇ ਸੁਰੱਖਿਅਤ ਭਾਲ ਕਰ ਲਈ ਹੈ। ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੈਸਨਿਟਾ ਲਾਵਰੈਂਸ ਨਾਂ ਦੀ ਲੜਕੀ ਦੱਖਣੀ ਸਿਡਨੀ ਦੇ ਸੈਲਵੇਨੀਆ 'ਚ ਦੁਪਹਿਰ 1.00 ਵਜੇ ਦੇ ਕਰੀਬ ਮਿਲੀ। 
ਪੁਲਸ ਮੁਤਾਬਕ ਲਾਵਰੈਂਸ ਨੂੰ ਆਖਰੀ ਵਾਰ ਸੈਲਵੇਨੀਆ ਹਾਈਟਸ ਦੇ ਅਮਾਰੋ ਸਟਰੀਟ ਸਥਿਤ ਘਰ 'ਚ ਐਤਵਾਰ ਦੀ ਰਾਤ ਨੂੰ 11.00 ਵਜੇ ਦੇ ਕਰੀਬ ਦੇਖਿਆ ਗਿਆ ਸੀ। ਉਸ ਦੇ ਮਾਪਿਆਂ ਨੇ ਸੋਮਵਾਰ ਦੀ ਸਵੇਰੇ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਉਸ ਦੀ ਭਾਲ 'ਚ ਜੁਟ ਗਈ।  ਪੁਲਸ ਵਲੋਂ ਜ਼ਮੀਨੀ ਪੱਧਰ 'ਤੇ ਉਸ ਦੀ ਖੋਜ ਲਈ ਹੈਲੀਕਾਪਟਰ ਅਤੇ ਖੋਜੀ ਕੁੱਤਿਆਂ ਦੀ ਮਦਦ ਲਈ ਗਈ। 
ਨਿਊ ਸਾਊਥ ਵੇਲਜ਼ ਪੁਲਸ ਦਾ ਕਹਿਣਾ ਹੈ ਕਿ ਲਾਵਰੈਂਸ ਦੇ ਮਾਪੇ ਉਸ ਦੀ ਭਾਲ ਕਰ ਦੇ ਰਹੇ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਦੀ ਸਵੇਰ ਨੂੰ 7.30 ਵਜੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਸ ਦੇ ਮਾਪੇ ਉਸ ਦੇ ਲਾਪਤਾ ਹੋਣ ਕਾਰਨ ਚਿੰਤਾ ਵਿਚ ਸਨ। ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੈਲਵੇਨੀਆ ਹਾਈਟਸ ਪਬਲਿਕ ਸਕੂਲ ਵਿਚ ਲਾਵਰੈਂਸ ਨਾਲ ਪੜ੍ਹਦਾ ਹੈ ਅਤੇ ਇਸ ਘਟਨਾ ਕਾਰਨ ਉਹ ਡਰੇ ਹੋਏ ਸਨ।


Related News