ਬਰੈਂਪਟਨ ਵਿਖੇ 1 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਨਹੀਂ ਲੱਗੀ ਕੋਈ ਉੱਘ-ਸੁੱਘ

09/19/2019 10:34:34 PM

ਬਰੈਂਪਟਨ (ਏਜੰਸੀ)- ਇਥੇ ਇਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਪੁਲਸ ਮੁਤਾਬਕ ਇਹ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।  ਇਸ ਨੌਜਵਾਨ ਦਾ ਨਾਂ ਸਨਪ੍ਰੀਤ ਸੰਧੂ (20 ਸਾਲ) ਕੱਦ 5 ਫੁੱਟ 8 ਇੰਚ ਅਤੇ ਭਾਰ ਤਕਰੀਬਨ 150 ਪਾਊਂਡ ਹੈ। ਸਨਪ੍ਰੀਤ ਦਾ ਸਰੀਰ ਦਰਮਿਆਨਾ ਅਤੇ ਵਾਲ ਕਾਲੇ ਹਨ। ਉਸ ਨੂੰ ਆਖਰੀ ਵਾਰ 16 ਅਗਸਤ ਦੀ ਰਾਤ ਉਨਟਾਰੀਓ ਦੀ ਲਾਇਸੰਸ ਪਲੇਟ ਸੀ.ਐਫ਼.ਡਬਲਿਊ.ਬੀ. 449 ਵਾਲੀ ਸਫ਼ੈਦ ਰੰਗ ਦੀ ਹਿਊਂਡਈ ਇਲਾਂਟਰਾ ਵਿਚ ਸਫ਼ਰ ਕਰਦਿਆਂ ਵੇਖਿਆ ਗਿਆ ਸੀ।

ਸਨਪ੍ਰੀਤ ਦੇ ਪਰਿਵਾਰ ਮੁਤਾਬਕ ਉਸ ਨੂੰ ਨਿਆਗਰਾ ਫ਼ਾਲਜ਼ ਅਤੇ ਬੈਰੀ ਸ਼ਹਿਰ ਬਹੁਤ ਪਸੰਦ ਹਨ ਅਤੇ ਉਹ ਇਨ੍ਹਾਂ ਦੋਹਾਂ ਸ਼ਹਿਰਾਂ ਵਿਚੋਂ ਕਿਸੇ ਇਕ ਥਾਂ 'ਤੇ ਹੋ ਸਕਦਾ ਹੈ। ਪੀਲ ਰੀਜਨਲ ਪੁਲਸ ਨੇ ਸਨਪ੍ਰੀਤ ਸੰਧੂ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸਨਪ੍ਰੀਤ ਸੰਧੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਸਬੰਧੀ ਪੁਲਸ ਨੂੰ ਤੁਰੰਤ ਸੂਚਨਾ ਦੇਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਪੰਜਾਬੀ ਲੜਕੀ ਦੇ ਲਾਪਤਾ ਹੋਣ ਦੀ ਖਬਰ ਵੀ ਸੀ, ਜਿਸ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। 


Sunny Mehra

Content Editor

Related News