17 ਦਿਨਾਂ ਤੋਂ ਲਾਪਤਾ ਕੈਨੇਡੀਅਨ ਲੜਕੀ ਦਾ ਨਹੀਂ ਲੱਭਾ ਕੋਈ ਸੁਰਾਗ, ਚਿੰਤਾ 'ਚ ਮਾਪੇ

Monday, Oct 09, 2017 - 06:51 PM (IST)

ਨੋਵਾ ਸਕੋਸੀਆ (ਬਿਊਰੋ)— ਕੈਨੇਡਾ ਦੇ ਸੂਬੇ ਨੋਵਾ ਸਕੋਸੀਆ 'ਚ ਇਕ 15 ਸਾਲਾ ਲੜਕੀ ਲਾਪਤਾ ਹੋ ਗਈ ਹੈ। ਲੜਕੀ ਦਾ ਨਾਂ ਮੈਕੇਜ਼ੀ ਈਗਲਜ਼ ਹੈ, ਜਿਸ ਨੂੰ ਆਖਰੀ ਵਾਰ 23 ਸਤੰਬਰ ਨੂੰ ਦੇਖਿਆ ਗਿਆ ਸੀ। ਕੈਨੇਡੀਅਨ ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। 
ਪੁਲਸ ਮੁਤਾਬਕ ਉਸ ਦੀ ਮਾਂ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਹੋਵੇ ਅਤੇ ਘਰ ਵਾਪਸ ਪਰਤ ਆਵੇ। ਮਾਂ ਕੈਲੀ ਈਗਲਜ਼ ਨੇ ਕਿਹਾ ਕਿ ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਅਤੇ ਉਹ ਆਪਣੀ ਧੀ ਨੂੰ ਦੇਖਣਾ ਚਾਹੁੰਦੇ ਹਾਂ। ਮਾਂ ਨੇ ਕਿਹਾ ਕਿ ਮੈਂ ਆਪਣੀ ਧੀ ਨੂੰ ਜਾਣਦੀ ਹਾਂ ਉਹ ਇਸ ਤਰ੍ਹਾਂ ਲਾਪਤਾ ਨਹੀਂ ਹੋ ਸਕਦੀ, ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਜਿੱਥੇ ਵੀ ਹੈ ਠੀਕ ਹੈ। ਪੁਲਸ ਨੇ ਲਾਪਤਾ ਈਗਲਜ਼ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਸ ਦਾ ਰੰਗ ਗੋਰਾ ਅਤੇ ਕੱਦ 5 ਫੁੱਟ ਹੈ। ਉਸ ਦੀਆਂ ਅੱਖਾਂ ਦਾ ਰੰਗ ਭੂਰਾ ਹੈ ਅਤੇ ਉਸ ਦਾ ਭਾਰ 150 ਪੌਂਡ ਹੈ। ਕੈਨੇਡੀਅਨ ਪੁਲਸ ਮੁਤਾਬਕ ਜਿਸ ਕਿਸੇ ਨੂੰ ਵੀ ਈਗਲਜ਼ ਬਾਰੇ ਕੋਈ ਜਾਣਕਾਰੀ ਮਿਲੇ, ਉਹ ਤਰੁੰਤ ਸੰਪਰਕ ਕਾਇਮ ਕਰਨ।


Related News