ਵਿਕਟੋਰੀਆ ਖੇਤਰ ਵਿਚ ਲਾਪਤਾ ਹੋਏ 5 ਬੱਚੇ, ਤਲਾਸ਼ ਜਾਰੀ

07/27/2017 12:17:21 PM

ਵਿਕਟੋਰੀਆ— ਆਸਟ੍ਰੇਲੀਆ ਦੇ ਵਿਕਟੋਰੀਆ ਖੇਤਰ ਤੋਂ 5 ਬੱਚੇ ਲਾਪਤਾ ਹਨ, ਜਿਨਾਂ ਵਿਚੋਂ ਇਕ ਬੱਚੇ ਦੀ ਉਮਰ 5 ਸਾਲ ਹੈ।  ਇਨ੍ਹਾਂ ਬੱਚਿਆਂ ਨੂੰ ਅਖੀਰੀ ਵਾਰੀ ਓਰਬੋਸਟ ਖੇਤਰ ਵਿਚ 24 ਜੁਲਾਈ ਨੂੰ ਦੇਖਿਆ ਗਿਆ ਸੀ। ਇਹ ਬੱਚੇ ਹਨ- ਸਵਾਨਾ ਟੋਮਲਿਨਸ (13), ਇੰਡੀਆਨਾ ਬੋਹਿੰਗ (11), ਚਾਰਲੀ ਬੇਥ ਡਾਰਗੀ (9), ਡੀ. ਆਰਟਾਗਨ ਕਲਾਰਕ (7) ਅਤੇ 5 ਸਾਲਾ ਲਿੰਕਨ ਕਵੀਗਲੀ।
ਇਹ ਮੰਨਿਆ ਜਾ ਰਿਹਾ ਹੈ ਕਿ ਬੇਰਸਨਡੇਲ ਖੇਤਰ ਵਿਚ ਹੋ ਸਕਦਾ ਹੈ ਕਿ ਇਨ੍ਹਾਂ ਵਿਚੋਂ ਇਕ ਬੱਚੇ ਦੇ ਨਾਲ ਉਸ ਦਾ ਪਿਤਾ ਹੋਵੇ। ਪੁਲਸ ਬੱਚਿਆਂ ਦੀ ਉਮਰ ਛੋਟੀ ਹੋਣ ਕਾਰਨ ਜ਼ਿਆਦਾ ਚਿੰਤਾ ਵਿਚ ਹੈ। ਪੁਲਸ ਦੁਆਰਾ ਕਿਹਾ ਗਿਆ ਹੈ ਕਿ ਇਨ੍ਹਾਂ ਬੱਚਿਆਂ ਸੰਬੰਧੀ ਕੋਈ ਵੀ ਜਾਣਕਾਰੀ ਮਿਲਣ 'ਤੇ ਬੇਰਸਨਡੇਲ ਪੁਲਸ ਨੂੰ ਸੂਚਿਤ ਕੀਤਾ ਜਾਵੇ।


Related News