ਇਰਾਕ ਦੇ ਹਵਾਈ ਅੱਡੇ ''ਤੇ ਦਾਗੀਆਂ ਗਈਆਂ ਮਿਜ਼ਾਇਲਾਂ

10/01/2020 9:33:18 AM

ਬਗਦਾਦ- ਉੱਤਰੀ ਇਰਾਕ ਵਿਚ ਏਰਬਿਲ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਦਾਗੀਆਂ ਗਈਆਂ ਘੱਟ ਤੋਂ ਘੱਟ 6 ਮਿਜ਼ਾਇਲਾਂ ਨੂੰ ਢੇਰ ਕਰ ਦਿੱਤਾ ਗਿਆ। 

ਕੁਰਦਿਸ਼ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਦੱਸਿਆ ਕਿ ਹਵਾਈ ਅੱਡੇ ਵਿਚ ਅਮਰੀਕੀ ਅਗਵਾਈ ਵਾਲੇ ਗਠਜੋੜ ਦੇ ਫ਼ੌਜੀ ਮੌਜੂਦ ਹਨ। ਅਮਰੀਕੀ ਫ਼ੌਜ ਦੇ ਖ਼ਿਲਾਫ਼ ਵਧਦੇ ਰਾਕਟ ਹਮਲਿਆਂ ਨਾਲ ਵਾਸ਼ਿੰਗਟਨ ਅਤੇ ਬਗਦਾਦ ਵਿਚਕਾਰ ਤਣਾਅ ਵਧ ਗਿਆ ਹੈ। ਬਿਆਨ ਮੁਤਾਬਕ ਰਾਤ ਤਕਰੀਬਨ ਸਾਢੇ 8 ਵਜੇ ਮਿਜ਼ਾਇਲਾਂ ਸੁੱਟੀਆਂ ਗਈਆਂ ਅਤੇ ਇਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। 

ਕੁਰਦ ਦੇ ਦੋ ਅਧਿਕਾਰੀਆਂ ਮੁਤਾਬਕ ਇਕ ਰਾਕੇਟ ਈਰਾਨ ਵਿਚ ਪਾਬੰਦੀਸ਼ੁਦਾ ਈਰਾਨੀ-ਕੁਰਦਿਸ਼ ਵਿਰੋਧੀ ਪਾਰਟੀ ਦੇ ਦਫਤਰ 'ਤੇ ਡਿੱਗਿਆ। ਬਿਆਨ ਮੁਤਾਬਕ ਰਾਕੇਟ ਨਿਨਵਾ ਸੂਬੇ ਦੇ ਇਰਬਿਲ ਦੇ ਦੱਖਣ ਵਿਚ ਸਥਿਤ ਬਾਰਟੇਲਾ ਤੋਂ ਦਾਗੇ ਗਏ ਸਨ। ਇਹ ਇਲਾਕੇ ਪਾਪੁਲਰ ਮੋਬਾਇਲਏਜੇਸ਼ਨ ਫੋਰਸਸ ਦੇ ਬ੍ਰਿਗੇਡ 30 ਅਧੀਨ ਆਉਂਦੇ ਹਨ। ਇਰਾਕ ਦੀ ਫ਼ੌਜ ਨੇ ਹਮਲਾਵਰਾਂ ਨੂੰ ਅੱਤਵਾਦੀ ਸਮੂਹ ਦੱਸਿਆ ਤੇ ਕਿਹਾ ਕਿ ਇਹ ਰਾਕੇਟ ਹਸਨਸ਼ਾਮ ਕੈਂਪ ਕੋਲ ਡਿਗਿਆ। 


Lalita Mam

Content Editor

Related News