ਵੈਨਕੂਵਰ ''ਚ ਤਾਰਾਂ ''ਚ ਫਸ ਕੇ ਸੜਕ ''ਤੇ ਡਿੱਗਿਆ ਜਹਾਜ਼

06/12/2017 12:29:10 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਵੈਨਕੂਵਰ ਵਿਖੇ ਐਤਵਾਰ ਦੁਪਹਿਰ ਨੂੰ ਇਕ ਅਜੀਬੋ-ਗਰੀਬ ਹਾਦਸਾ ਵਾਪਰਿਆ। ਇੱਥੇ ਇਕ ਛੋਟਾ ਜਹਾਜ਼ ਤਾਰਾ ਵਿਚ ਫਸ ਕੇ ਸੜਕ 'ਤੇ ਡਿੱਗ ਗਿਆ। 'ਸੇਸਨਾ 172' ਇਸ ਜਹਾਜ਼ ਵਿਚ ਚਾਰ ਲੋਕ ਸਵਾਰ ਸਨ ਅਤੇ ਹਾਦਸੇ ਦੇ ਸਮੇਂ ਇਹ ਲੈਂਗਲੇ ਤੋਂ ਟੋਫੀਨੋ ਜਾ ਕੇ ਵਾਪਸ ਆ ਰਿਹਾ ਸੀ। ਹਾਦਸੇ ਵਿਚ ਜ਼ਖਮੀ ਹੋਏ ਸਾਰੇ ਸਵਾਰਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। 
ਸਾਰਜੈਂਟ ਟੱਪਰ ਦਾ ਕਹਿਣਾ ਹੈ ਕਿ ਇਹ ਹਾਦਸਾ ਜਹਾਜ਼ ਦੇ ਟੈਲੀਫੋਨ ਦੀਆਂ ਤਾਰਾਂ ਵਿਚ ਫਸਣ ਕਰਕੇ ਵਾਪਰਿਆ। ਜਹਾਜ਼ ਕਾਫੀ ਨੀਵਾਂ ਉਡਾਣ ਭਰ ਰਿਹਾ ਸੀ ਅਤੇ ਟੈਲੀਫੋਨ ਦੀਆਂ ਤਾਰਾਂ ਵਿਚ ਫਸ ਗਿਆ ਅਤੇ ਕਰੈਸ਼ ਹੋ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।


Kulvinder Mahi

News Editor

Related News