ਪੰਜਾਬ ''ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ''ਚ ਹੋਇਆ ਘਪਲਾ! ਚੈਕਿੰਗ ਕਰੇਗੀ ਟੀਮ
Wednesday, Jun 12, 2024 - 02:46 PM (IST)
ਲੁਧਿਆਣਾ (ਹਿਤੇਸ਼): PWD ਵਿਭਾਗ ਦੇ ਅਫ਼ਸਰਾਂ ਵੱਲੋਂ ਵਿਕਾਸ ਕਾਰਜਾਂ ਦੇ ਨਾਂ 'ਤੇ ਕੀਤੇ ਜਾ ਰਹੇ ਘਪਲਿਆਂ ਦੀ ਲਿਸਟ ਦਿਨੋਂ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਇਸ ਲਿਸਟ ਵਿਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੀ ਆੜ ਵਿਚ ਹੋਇਆ ਘਪਲਾ ਵੀ ਸ਼ਾਮਲ ਹੋ ਗਿਆ ਹੈ, ਜਿਸ ਤਹਿਤ 1200 ਮੀਟਰ ਸੜਕ ਦੇ ਨਿਰਮਾਣ ਦੇ ਬਿਨਾ ਬਿੱਲ ਬਣਾ ਦਿੱਤਾ ਗਿਆ। ਇਹ ਮਾਮਲਾ ਮਲੌਦ ਤੋਂ ਰਾਡਾ ਸਾਹਿਬ ਤੇ ਜਗੇੜਾ ਨੂੰ ਜਾਣ ਵਾਲੀ ਸੜਕ ਨਾਲ ਜੁੜਿਆ ਹੋਇਆ ਹੈ। ਜਿਸ ਦੀ ਲੰਬੇ ਸਮੇਂ ਤੋਂ ਰਿਕਾਰਡ ਵਿਚ ਚੋੜਾਈ 11.450 ਮੀਟਰ ਦਰਜ ਹੈ, ਪਰ PWD ਵਿਭਾਗ ਦੇ ਅਫ਼ਸਰਾਂ ਨੇ ਮਿਲੀਭੁਗਤ ਨਾਲ 12.640 ਮੀਟਰ ਦਾ ਐਸਟੀਮੇਟ ਬਣਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤੀ ਡੇਟ-ਸ਼ੀਟ
ਇਸ ਦੇ ਅਧਾਰ 'ਤੇ ਟੈਂਡਰ ਲਗਾ ਕੇ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਤੇ ਹੁਣ ਬਿੱਲ ਬਣਾ ਕੇ ਠੇਕੇਦਾਰ ਨੂੰ ਪੇਮੈਂਟ ਰਿਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਸਬੰਧੀ ਸ਼ਿਕਾਇਤ ਸਰਕਾਰ ਕੋਲ ਪਹੁੰਚੀ ਤਾਂ ਸਟੇਟ ਕੁਆਲਟੀ ਮਾਨੀਟਰ ਦੇ ਜ਼ਰੀਏ ਕ੍ਰਾਸ ਚੈਕਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦੀ ਟੀਮ ਵੱਲੋਂ ਸਾਈਟ ਵਿਜ਼ਿਟ ਕੀਤੀ ਜਾਵੇਗੀ।
ਠੇਕੇਦਾਰਾਂ ਵੱਲੋਂ ਦਬਾਅ ਬਣਾਉਣ ਲਈ ਵਰਤੇ ਗਏ ਕਈ ਹੱਥਕੰਡੇ
ਇਸ ਮਾਮਲੇ ਨਾਲ ਜੁੜਿਆ ਰੋਚਕ ਪਹਿਲੂ ਇਹ ਵੀ ਹੈ ਕਿ ਜਿਨ੍ਹਾਂ ਅਫ਼ਸਰਾਂ ਨੇ ਫਰਜ਼ੀਵਾੜੇ ਦਾ ਵਿਰੋਧ ਕੀਤਾ, ਉਨ੍ਹਾਂ 'ਤੇ ਦਬਾਅ ਬਣਾਉਣ ਲਈ ਠੇਕੇਦਾਰਾਂ ਵੱਲੋਂ ਕਈ ਹੱਥਕੰਡੇ ਅਪਣਾਏ ਗਏ, ਇਸ ਵਿਚ ਐਕਸੀਅਨ ਦੇ ਘਰ ਦੇ ਬਾਹਰ ਧਰਨਾ ਲਗਾਉਣ ਤੋਂ ਬਾਅਦ ਬਿੱਲ 'ਤੇ ਸਾਈਨ ਹੋਣ ਦੀ ਪੀ.ਡਬਲੀਊ.ਡੀ. ਵਿਭਾਗ ਵਿਚ ਕਾਫ਼ੀ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਐੱਸ.ਈ. ਨੇ ਬਿੱਲ ਪਾਸ ਕਰਨ ਵਿਚ ਆਣਾਕਾਨੀ ਕੀਤੀ ਤਾਂ ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਹਾਲਾਂਕਿ ਐੱਸ.ਈ. ਹਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਹ ਸੇਵਾਮੁਕਤ ਹੋ ਚੁੱਕੇ ਹਨ ਤੇ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਕਿਸੇ ਗਲਤ ਕੰਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਸ਼ਰੀਕਾਂ ਤੋਂ ਨਹੀਂ ਜਰ ਹੋਇਆ ਵਿਦੇਸ਼ੋਂ ਪਰਤਿਆ ਭਰਾ! ਘਰ 'ਚ ਵੜ ਕੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ
ਪਹਿਲਾਂ ਤੋਂ ਸਸਪੈਂਡ ਚੱਲ ਰਿਹਾ ਹੈ SDO
ਇਸ ਮਾਮਲੇ ਦਾ ਸੂਤਰਧਾਰ SDO ਪਹਿਲਾਂ ਤੋਂ ਸਸਪੈਂਡ ਚੱਲ ਰਿਹਾ ਹੈ। ਉਸ ਵੱਲੋਂ ਇਸ ਸੜਕ ਦਾ ਗਲਤ ਐਸਟੀਮੇਟ ਤੇ ਟੈਂਡਰ ਲਗਾ ਕੇ ਵਰਕ ਆਰਡਰ ਜਾਰੀ ਕੀਤਾ ਗਿਆ ਤੇ ਫ਼ਿਰ ਵੀ ਓਵਰ ਬਿੱਲ ਵੀ ਬਣਾ ਦਿੱਤਾ ਗਿਆ। ਹੁਣ ਇਹ ਮਾਮਲਾ ਭੱਖਣ ਤੋਂ ਪਹਿਲਾਂ ਹੀ ਨਵਾਂਸ਼ਹਿਰ ਵਿਚ ਜ਼ਿਲ੍ਹਾ ਕਚਹਿਰੀ ਦੀ ਬਿਲਡਿੰਗ ਦੇ ਨਿਰਮਾਣ ਵਿਚ ਠੇਕੇਦਾਰ ਨੂੰ ਐਡਵਾਂਸ ਪੇਮੈਂਟ ਦੇਣ ਦੇ ਦੋਸ਼ ਵਿਚ ਉਕਤ SDO ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8