ਪ੍ਰੇਮਿਕਾ ਨੇ ਕੀਤੀ ਬ੍ਰੇਕਅੱਪ ਦੀ ਕੋਸ਼ਿਸ਼ ਤਾਂ ਨਾਬਾਲਗ ਬੁਆਏਫ੍ਰੈਂਡ ਨੇ ਘਰ ''ਚ ਵੜ ਚਲਾ ਦਿੱਤੀਆਂ ਗੋਲ਼ੀਆਂ

Monday, Jul 03, 2023 - 05:03 AM (IST)

ਪ੍ਰੇਮਿਕਾ ਨੇ ਕੀਤੀ ਬ੍ਰੇਕਅੱਪ ਦੀ ਕੋਸ਼ਿਸ਼ ਤਾਂ ਨਾਬਾਲਗ ਬੁਆਏਫ੍ਰੈਂਡ ਨੇ ਘਰ ''ਚ ਵੜ ਚਲਾ ਦਿੱਤੀਆਂ ਗੋਲ਼ੀਆਂ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੋਲੋਰਾਡੋ 'ਚ ਇਕ 16 ਸਾਲ ਦੇ ਲੜਕੇ ਨੇ ਆਪਣੀ ਪ੍ਰੇਮਿਕਾ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅੱਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਨਾਬਾਲਗ ਲੜਕੇ ਨੇ ਆਪਣੇ ਛੋਟੇ ਭਰਾ ਦੇ ਸਾਹਮਣੇ ਹੀ ਲੜਕੀ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਵੇਲਡ ਕਾਉਂਟੀ ਡਿਸਟ੍ਰਿਕਟ ਕੋਰਟ ਡਵੀਜ਼ਨ 17 ਮੁਤਾਬਕ ਜੋਵੰਨੀ ਸਿਰੀਓ ਕਾਰਡੋਨਾ 'ਤੇ ਇਕ ਬਾਲਗ ਦੀ ਤਰ੍ਹਾਂ ਆਪਣੀ ਪ੍ਰੇਮਿਕਾ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਨੂਡਲਜ਼ ਦੇ ਨਾਲ ਮਗਰਮੱਛ ਦਾ ਪੈਰ! ਇਸ ਦੇਸ਼ 'ਚ ਮਿਲਦੀ ਹੈ ਇਹ ਖਾਸ ਡਿਸ਼, ਬੜੇ ਚਾਅ ਨਾਲ ਖਾਂਦੇ ਨੇ ਲੋਕ

ਜਾਣਕਾਰੀ ਮੁਤਾਬਕ ਜੋਵੰਨੀ ਦੀ ਪ੍ਰੇਮਿਕਾ ਲਿਲੀ ਸਿਲਵਾ ਲੋਪੇਜ਼ ਸਿਰਫ 15 ਸਾਲ ਦੀ ਸੀ। ਰਿਪੋਰਟਾਂ ਮੁਤਾਬਕ 16 ਜੂਨ ਨੂੰ ਦੁਪਹਿਰ 3.45 ਵਜੇ ਮੁਲਜ਼ਮ ਨੂੰ ਡੇਨਵਰ ਦੇ ਗ੍ਰੀਲੇ ਵਿੱਚ ਲਿਲੀ ਦੇ ਟ੍ਰੇਲਰ ਪਾਰਕ ਦੇ ਘਰੋਂ ਤੇਜ਼ ਰਫਤਾਰ ਨਾਲ ਲੰਘਦੇ ਦੇਖਿਆ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਿਲੀ ਦੇ ਜਨਮਦਿਨ ਤੋਂ ਕਰੀਬ 5 ਦਿਨ ਪਹਿਲਾਂ ਜੋਵੰਨੀ ਨੇ ਖਿੜਕੀ ਰਾਹੀਂ ਜ਼ਬਰਦਸਤੀ ਉਸ ਦੇ ਘਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਡੇਨਵਰ 7 ਤੋਂ ਪ੍ਰਾਪਤ ਗ੍ਰਿਫ਼ਤਾਰੀ ਵੇਰਵਿਆਂ ਅਨੁਸਾਰ ਜਦੋਂ ਜੋਵੰਨੀ ਆਪਣੇ ਘਰ ਪਹੁੰਚੀ ਤਾਂ ਉਸ ਕੋਲ ਪਿਸਤੌਲ ਸੀ।

ਇਹ ਵੀ ਪੜ੍ਹੋ : ਪਰਿਵਾਰ ਵਾਲੇ ਵਿਆਹ ਨੂੰ ਨਾ ਮੰਨੇ ਤਾਂ ਪ੍ਰੇਮੀ ਜੋੜੇ ਨੇ ਚੁੱਕ ਲਿਆ ਖੌਫ਼ਨਾਕ ਕਦਮ, ਪਾਰਕ ਪਹੁੰਚੇ ਲੋਕਾਂ ਦੇ ਉੱਡੇ ਹੋਸ਼

ਪੁਲਸ ਨੇ ਜਦੋਂ ਕਾਰਵਾਈ ਕੀਤੀ ਤਾਂ ਉਨ੍ਹਾਂ ਨੂੰ ਲਿਲੀ ਦੀ ਲਾਸ਼ ਉਸ ਦੇ ਘਰ ਦੇ ਬੈੱਡਰੂਮ 'ਚ ਮਿਲੀ, ਜਿਸ 'ਤੇ ਕਈ ਗੋਲ਼ੀਆਂ ਲੱਗੀਆਂ ਹੋਈਆਂ ਸਨ। ਕਾਤਲ ਉਸ ਦਾ ਫ਼ੋਨ ਵੀ ਚੁੱਕ ਕੇ ਲੈ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 15 ਸਾਲਾ ਲਿਲੀ ਪਿਛਲੇ 6 ਮਹੀਨਿਆਂ ਤੋਂ 16 ਸਾਲਾ ਜੋਵੰਨੀ ਨੂੰ ਡੇਟ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਵਿਚਾਲੇ ਖਟਾਸ ਵਧਣ ਲੱਗੀ ਅਤੇ ਲੜਕੀ ਨੇ ਉਸ ਨਾਲ ਸਬੰਧ ਤੋੜਨ ਬਾਰੇ ਸੋਚਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Mukesh

Content Editor

Related News