ਸਕੂਲ ਤੋਂ ਛੁੱਟੀ ਕਰ ਲੱਖਾਂ ਬੱਚਿਆਂ ਨੇ ਕੀਤਾ ਜਲਵਾਯੂ ਪਰਿਵਰਤਨ ਖਿਲਾਫ ਪ੍ਰਦਰਸ਼ਨ

Saturday, Sep 28, 2019 - 01:15 AM (IST)

ਰੋਮ - ਜਲਵਾਯੂ ਪਰਿਵਰਤਨ ਨਾਲ ਹੋਣ ਵਾਲੀ ਸੰਭਾਵਿਤ ਤਬਾਹੀ ਖਿਲਾਫ ਵਿਸ਼ਵਵਿਆਪੀ ਪ੍ਰਦਰਸ਼ਨ ਦੀ ਦੂਜੀ ਲੜੀ 'ਚ ਸ਼ੁੱਕਰਵਾਰ ਨੂੰ ਲੱਖਾਂ ਬੱਚਿਆਂ ਅਤੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ। ਇਟਲੀ ਦੇ ਸ਼ਹਿਰਾਂ 'ਚ ਵੀ ਵੱਡੀ ਗਿਣਤੀ 'ਚ ਵਿਦਿਆਰਥੀ ਨਾਅਰੇ ਲਗਾਉਂਦੇ ਹੋਏ ਅਤੇ ਪੋਸਟਰ 'ਤੇ ਲਿਖੇ ਸੰਦੇਸ਼ ਦੇ ਨਾਲ 'ਭਵਿੱਖ ਲਈ ਸ਼ੁੱਕਰਵਾਰ' ਰੈਲੀ 'ਚ ਸ਼ਾਮਲ ਹੋਏ।

PunjabKesari

ਆਯੋਜਕਾਂ ਨੇ ਦੱਸਿਆ ਕਿ ਇਕੱਲੇ ਮਿਲਾਨ ਸ਼ਹਿਰ 'ਚ ਕਰੀਬ 2 ਲੱਖ ਲੋਕਾਂ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ, ਮੱਧ ਰੋਮ 'ਚ ਵੀ ਇਕ ਵੱਡੀ ਰੈਲੀ ਆਯੋਜਿਤ ਕੀਤੀ ਗਈ ਅਤੇ ਇਟਲੀ ਦੇ ਕਰੀਬ 180 ਸ਼ਹਿਰਾਂ 'ਚ ਇਕੱਠੇ ਜਲਵਾਯੂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ 'ਯਤਨ ਦਾ ਹਿੱਸਾ ਬਣੋ, ਪ੍ਰਦੂਸ਼ਣ ਦਾ ਨਹੀਂ' ਨਾਅਰੇ ਲਗਾਏ। ਪਿਛਲੇ ਹਫਤੇ ਦੀ ਰੈਲੀ ਦੌਰਾਨ ਦੁਨੀਆ ਭਰ 'ਚ ਦਿਖੀ ਪਰੀਪਾਟੀ ਦੇ ਤਹਿਤ ਇਟਲੀ ਦੇ ਸਕੂਲਾਂ ਨੇ ਵੀ ਵਿਦਿਆਰਥੀਆਂ ਨੂੰ ਇਨਾਂ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ।

PunjabKesari
ਉਨ੍ਹਾਂ ਨੇ ਇਹ ਪ੍ਰਦਰਸ਼ਨ ਸਵੀਡਿਸ਼ ਨਾਬਾਲਿਗ ਕਿਸ਼ੋਰੀ ਗ੍ਰੇਟਾ ਥਨਬਰਗ ਦੀ ਅਪੀਲ 'ਤੇ ਕੀਤਾ ਜੋ ਜਲਵਾਯੂ ਪਰਿਵਰਤਨ ਖਿਲਾਫ ਅੰਦੋਲਨ ਦੀ ਅਗਵਾਈ ਕਰ ਰਹੀ ਹੈ। ਪਿਛਲੇ ਹਫਤੇ ਗ੍ਰੇਟਾ ਨੇ ਦੁਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਵੱਡੇ ਪੈਮਾਨੇ 'ਤੇ ਹੋਏ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਗਲੋਬਲ ਤਾਪਮਾਨ 'ਚ ਵਾਧੇ ਨੂੰ ਵਾਤਾਵਰਣ ਵਿਨਾਸ਼ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਿਗਿਆਨਕਾਂ ਨੇ ਗਲੋਬਲ ਨੇਤਾਵਾਂ ਨੂੰ ਚਿਤਾਇਆ ਹੈ ਕਿ ਇਸ ਨਾਲ ਨਜਿੱਠਣ ਲਈ ਸਮਾਂ ਬਹੁਤ ਤੇਜ਼ੀ ਨਾਲ ਨਿਲਕਦਾ ਜਾ ਰਿਹਾ ਹੈ। ਮੁੱਖ ਆਯੋਜਨ ਕੈਨੇਡਾ ਦੇ ਮਾਂਟਰੀਅਲ 'ਚ ਹੋਣਾ ਹੈ ਜਿਸ 'ਚ ਖੁਦ ਗ੍ਰੇਟਾ ਦੇ ਹਿੱਸਾ ਲੈਣ ਉਥੇ ਪਹੁੰਚ ਗਈ ਹੈ।


Khushdeep Jassi

Content Editor

Related News