ਜੰਗ ਵਿਚਾਲੇ ਯੂਕ੍ਰੇਨ ’ਚ ਪੀੜ੍ਹੀ ਅੱਗੇ ਵਧਾਉਣ ਦੀ ਪਹਿਲ, ਫੌਜੀ ਫਰੀਜ਼ ਕਰ ਰਹੇ ਸਪਰਮ
Tuesday, Jan 10, 2023 - 03:09 PM (IST)
ਕੀਵ (ਬਿਊਰੋ)– ਰੂਸ-ਯੂਕ੍ਰੇਨ ਯੁੱਧ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਵਿਚਾਲੇ ਯੂਕ੍ਰੇਨ ਸਰਕਾਰ ਨੇ ਯੁੱਧ ’ਚ ਜਾਣ ਵਾਲੇ ਫੌਜੀਆਂ ਦੇ ਸਪਰਮ ਫਰੀਜ਼ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਯੁੱਧ ਤੋਂ ਬਾਅਦ ਫੌਜੀ ਜ਼ਖ਼ਮੀ ਹੋ ਜਾਣ ਜਾਂ ਉਨ੍ਹਾਂ ਦੀ ਘਰ ਵਾਪਸੀ ਨਾ ਹੋਵੇ ਤਾਂ ਵੀ ਉਨ੍ਹਾਂ ਦੀ ਪੀੜ੍ਹੀ ਅੱਗੇ ਵਧਦੀ ਰਹੇ।
ਜਿਨ੍ਹਾਂ ਮਹਿਲਾਵਾਂ ਕੋਲ ਆਪਣੇ ਮ੍ਰਿਤਕ ਪਤੀ ਦਾ ਸਪਰਮ ਹੋਵੇਗਾ, ਉਹ ਇਸ ਦੀ ਵਰਤੋਂ 20 ਸਾਲਾਂ ਤਕ ਕਦੇ ਵੀ ਕਰ ਸਕਦੀਆਂ ਹਨ। ਲਿਹਾਜ਼ਾ ਇਸ ਕਵਾਇਦ ਤੋਂ ਪ੍ਰੇਰਿਤ ਹੋ ਕੇ ਲਗਭਗ 40 ਫ਼ੀਸਦੀ ਫੌਜੀਆਂ ਨੇ ਆਪਣੇ ਸਪਰਮ ਫਰੀਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਉਥੇ ਫੌਜੀਆਂ ਦੀਆਂ ਪਤਨੀਆਂ ਵੀ ਸੋਸ਼ਲ ਮੀਡੀਆ ’ਤੇ ਮੁਹਿੰਮ ਚਲਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਭਾਰਤੀ ਅਮਰੀਕੀ ਪੁਲਾੜ ਮਾਹਰ ਨੂੰ ਨਾਸਾ ਦਾ ਨਵਾਂ ਮੁੱਖ ਟੈਕਨਾਲੋਜਿਸਟ ਨਿਯੁਕਤ ਕੀਤਾ ਗਿਆ
ਰੂਸ-ਯੂਕ੍ਰੇਨ ਯੁੱਧ ਦੀ ਸ਼ੁਰੂਆਤ ’ਚ ਰੂਸੀ ਹਮਲਿਆਂ ਕਾਰਨ ਯੂਕ੍ਰੇਨ ਦੀ ਫਰਟੀਲਿਟੀ ਇੰਡਸਟਰੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ। ਇਸ ’ਚ ਚੀਨ, ਅਮਰੀਕਾ, ਬ੍ਰਿਟੇਨ, ਫਰਾਂਸ, ਇਟਲੀ ਤੇ ਸਪੇਨ ਤੋਂ ਲੋਕ ਸਰੋਗੇਸੀ ਲਈ ਆਉਂਦੇ ਸਨ। ਇਸ ਤਰ੍ਹਾਂ ਦੇਸ਼ ਦੇ ਸਭ ਤੋਂ ਵੱਡੇ ਫਰਟੀਲਿਟੀ ਕਲੀਨਿਕ ਨੂੰ ਯੂਕ੍ਰੇਨ ਮੁੜ ਪਟੜੀ ’ਤੇ ਲਿਆ ਰਿਹਾ ਹੈ।
ਸਪਰਮ ਫਰੀਜ਼ ਕਰਨ ਦੀ ਇਸ ਪਹਿਲ ਨੂੰ ਹੀਰੋ ਨੇਸ਼ਨ ਕਿਹਾ ਜਾ ਰਿਹਾ ਹੈ। ਸਰਕਾਰ ਯੂਕ੍ਰੇਨ ’ਚ ਸਰੋਗੇਸੀ ਕਲੀਨਿਕ ਨੂੰ ਮੁੜ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇੰਡਸਟਰੀ ਯੁੱਧ ਦੇ ਪਹਿਲੇ ਦੀ ਸਮਰੱਥਾ ਦੇ ਲਗਭਗ 80 ਫ਼ੀਸਦੀ ਤਕ ਵਾਪਸ ਉੱਭਰ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।