ਕੋਵਿਡ-19 ਨਾਲ ਜਿਆਦਾਤਰ ਬੱਚਿਆਂ ’ਚ ਮਾਮੂਲੀ ਬੀਮਾਰੀ, ਮੌਤ ਦੁਰਲੱਭ : ਲਾਂਸੇਟ

06/27/2020 12:09:07 AM

ਲੰਡਨ (ਭਾਸ਼ਾ)–ਕੋਵਿਡ-19 ਦੇ 18 ਸਾਲ ਤੋਂ ਘੱਟ ਉਮਰ ਦੇ ਜਿਆਦਾਤਰ ਮਰੀਜ ਮਾਮੂਲੀ ਰੂਪ ਨਾਲ ਬੀਮਾਰ ਪੈਂਦੇ ਹਨ ਅਤੇ ਉਨ੍ਹਾਂ ਦੀ ਜਾਨ ਜਾਣ ਦੇ ਮਾਮਲੇ ਵੀ ਬਹੁਤ ਹੀ ਦੁਰਲੱਭ ਹੁੰਦੇ ਹਨ। ਕਈ ਦੇਸ਼ਾਂ ਦੇ 582 ਬੱਚਿਆਂ ਅਤੇ ਨੌਜਵਾਨਾਂ ’ਤੇ ਕੀਤੇ ਗਏ ਪਹਿਲੇ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ’ਚ ਦੇਖਿਆ ਗਿਆ ਕਿ ਭਾਂਵੇ ਜਿਆਦਾਤਰ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਪਰ 10 ’ਚੋਂ ਇਕ ਤੋਂ ਵੀ ਘੱਟ ਮਰੀਜ ਨੂੰ ਆਈ. ਸੀ. ਯੂ. ’ਚ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ।

ਇਸ ਅਧਿਐਨ ’ਚ ਤਿੰਨ ਦਿਨ ਤੋਂ ਲੈ ਕੇ 18 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ।ਬ੍ਰਿਟੇਨ ਦੇ ਯੂਨੀਵਰਸਿਟੀ ਕਾਲਜ ਲੰਡਨ (ਯੂ. ਸੀ. ਐੱਲ.) ਦੇ ਪ੍ਰਮੁੱਖ ਲੇਖਕ ਮਾਰਕ ਟੇਬਰੂਗੇ ਨੇ ਕਿਹਾ ਕਿ ਸਾਡਾ ਅਧਿਐਨ ਬੱਚਿਆਂ ਨੇ ਨੌਜਵਾਨਾਂ ’ਚ ਕੋਵਿਡ-19 ਦਾ ਹੁਣ ਤੱਕ ਦਾ ਸਭ ਤੋਂ ਵਿਆਪਕ ਦੇਖ-ਭਾਲ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਜਿਆਦਾਤਰ ਬੱਚੇ ਅਤੇ ਨੌਜਵਾਨ ਮਾਮੂਲੀ ਰੂਪ ਨਾਲ ਬੀਮਾਰ ਪੈਂਦੇ ਹਨ।


Sunny Mehra

Content Editor

Related News