ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ ''ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ

01/16/2022 6:47:01 PM

ਬੋਸਟਨ-ਮਾਈਕ੍ਰੋਸਾਫਟ ਨੇ ਸ਼ਨੀਵਾਰ ਨੂੰ ਦੱਸਿਆ ਕਿ ਯੂਕ੍ਰੇਨ ਸਰਕਾਰ ਦੀਆਂ ਕਈ ਏਜੰਸੀਆਂ ਦੇ ਦਰਜਨਾਂ ਕੰਪਿਊਟਰ ਖਤਰਨਾਕ ਮਾਲਵੇਅਰ ਨਾਲ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਇਸ ਨਾਲ ਹੋਏ ਨੁਕਸਾਨ ਦੇ ਬਾਰੇ 'ਚ ਅਜੇ ਪਤਾ ਨਹੀਂ ਚੱਲਿਆ ਹੈ। ਯੂਕ੍ਰੇਨ 'ਤੇ ਰੂਸ ਦੇ ਹਮਲਾ ਕਰਨ ਦੇ ਖਤਰੇ ਦਰਮਿਆਨ ਇਹ ਕੰਪਿਊਟਰ ਵਾਇਰਸ ਹਮਲਾ ਹੋਇਆ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ 'ਤੇ 'ਪਾਰਟੀਗੇਟ' ਦਾ ਵਧਿਆ ਦਬਾਅ

ਮਾਈਕ੍ਰੋਸਾਫਟ ਨੇ ਇਕ ਛੋਟੇ ਬਲਾਗ ਪੋਸਟ 'ਚ ਦੱਸਿਆ ਕਿ ਪਹਿਲੀ ਵਾਰ ਵੀਰਵਾਰ ਨੂੰ ਮਾਲਵੇਅਰ ਹਮਲੇ ਦਾ ਪਤਾ ਚਲਿਆ। ਇਹ ਹਮਲਾ ਉਸ ਸਮੇਂ ਹੋਇਆ ਜਦ 70 ਸਰਕਾਰੀ ਵੈੱਬਸਾਈਟਾਂ ਅਸਥਾਈ ਰੂਪ ਨਾਲ ਇਕੱਠੇ ਆਫਲਾਈਨ ਹੋ ਗਈਆਂ। ਇਸ ਤੋਂ ਪਹਿਲਾਂ ਰਾਈਟਰ ਨੇ ਯੂਕ੍ਰੇਨ ਦੇ ਇਕ ਚੋਟੀ ਦੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਵੈੱਬਸਾਈਟ ਦਾ ਆਫਲਾਈਨ ਹੋਣਾ ਅਸਲ 'ਚ ਮਾਲਵੇਅਰ ਹਮਲੇ ਲਈ ਕਵਰ ਮੁਹੱਈਆ ਕਰਵਾਉਣਾ ਸੀ।

ਇਹ ਵੀ ਪੜ੍ਹੋ : 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋ ਸਕਣਗੇ 24 ਹਜ਼ਾਰ ਲੋਕ

ਨਿੱਜੀ ਖੇਤਰ ਦੇ ਇਕ ਚੋਟੀ ਦੇ ਸਾਈਬਰ ਸੁਰੱਖਿਆ ਦੇ ਕਰਮਚਾਰੀ ਨੇ ਕੀਵ 'ਚ 'ਦਿ ਐਸੋਸੀਏਟੇਡ ਪ੍ਰੈੱਸ' ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਸਰਕਾਰੀ ਨੈੱਟਵਰਕ 'ਤੇ ਅਖੌਤੀ ਸਪਲਾਈ ਲੜੀ 'ਚ ਸਾਂਝੇ ਸਾਫਟਵੇਅਰ ਸਪਲਾਇਰ ਰਾਹੀਂ ਘੁਸਪੈਠ ਕੀਤੀ।

ਇਹ ਵੀ ਪੜ੍ਹੋ : ਅਮਰੀਕਾ ਦੇ ਓਰੇਗਨ 'ਚ ਸੰਗੀਤ ਪ੍ਰੋਗਰਾਮ ਸਥਾਨ ਦੇ ਬਾਹਰ ਗੋਲੀਬਾਰੀ 'ਚ 6 ਲੋਕ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News