ਮੈਕਸੀਕੋ ਕੰਧ 'ਤੇ ਆਂਡੇ ਹੋਣਗੇ ਫ੍ਰਾਈ : ਟਰੰਪ

09/20/2019 3:08:37 AM

ਵਾਸ਼ਿੰਗਟਨ - ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਣ ਰਹੀ ਸਟੀਲ ਦੀ ਕੰਧ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 22 ਕਿਲੋਮੀਟਰ ਦੀ ਕੰਧ ਬਣ ਕੇ ਤਿਆਰ ਹੋ ਗਈ ਹੈ, ਜਿਸ ਨੂੰ ਤੋੜਣਾ ਮੁਸ਼ਕਿਲ ਹੈ। ਬੁੱਧਵਾਰ ਨੂੰ ਸੈਨ ਡਿਆਗੋ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਣ ਰਹੀ ਕੰਧ ਦਾ ਜਾਇਜ਼ਾ ਲਿਆ ਅਤੇ ਉਸ 'ਤੇ ਆਪਣੇ ਹਸਤਾਖਰ ਵੀ ਕੀਤੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸੈਨ ਡਿਆਗੋ ਦੇ ਓਟੇ ਮੇਸਾ ਖੇਤਰ 'ਚ ਇਹ ਦੂਜਾ ਦੌਰਾ ਸੀ। ਇਸ ਤੋਂ ਪਹਿਲਾਂ ਮਾਰਚ 2018 'ਚ ਵੀ ਟਰੰਪ ਨੇ ਕੰਧ ਦਾ ਜਾਇਜ਼ਾ ਲਿਆ ਸੀ। ਅਧਿਕਾਰੀਆਂ ਮੁਤਾਬਕ ਅਮਰੀਕੀ ਮੈਕਸੀਕੋ ਸਰਹੱਦ 'ਤੇ 22.4 ਕਿਲੋਮੀਟਰ ਤੱਕ ਸਟੀਲ ਅਤੇ ਸੀਮੈਂਟ ਨਾਲ ਬਣੀ ਕੰਧ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਕੰਧ ਨੂੰ ਹੁਣ ਕੋਈ ਵੀ ਤੋੜ ਨਹੀਂ ਸਕਦਾ। ਇਸ ਤੋਂ ਪਹਿਲਾਂ ਇਥੇ ਜਿਸ ਕੰਧ ਦਾ ਨਿਰਮਾਣ ਕੀਤਾ ਗਿਆ ਸੀ ਉਸ 'ਚ ਕਈ ਵਾਰ ਅੱਗ ਲਾ ਦਿੱਤੀ ਗਈ ਸੀ ਅਤੇ ਉਸ ਨੂੰ ਤਿੱਖੀ ਚੀਜ਼ ਨਾਲ ਵੱਢਿਆ ਜਾ ਸਕਦੀ ਸੀ।

ਟਰੰਪ ਨੇ ਆਖਿਆ ਕਿ ਇਸ ਕੰਧ ਨੂੰ ਤਿਆਰ ਕਰਨ 'ਚ ਅਜਿਹੀ ਸਟੀਲ ਦੀ ਚਾਦਰ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦੇ ਨੇੜੇ ਸਿਰਫ ਲੋਕ ਖੜ੍ਹੇ ਹੋ ਸਕਦੇ ਹਨ ਪਰ ਅਮਰੀਕਾ ਦਾਖਲ ਨਹੀਂ ਹੋ ਸਕਦੇ। ਟਰੰਪ ਨੇ ਕੰਧ ਦੇ ਬਾਰੇ 'ਚ ਦੱਸਦੇ ਹੋਏ ਆਖਿਆ ਕਿ ਇਸ ਦੇ ਨਿਰਮਾਣ 'ਤੇ 3 ਹੋਰ ਦੇਸ਼ਾਂ ਨੇ ਵੀ ਅਧਿਆਇ ਕੀਤਾ ਹੈ। ਉਨ੍ਹਾਂ ਆਖਿਆ ਕਿ ਕੰਧ ਗਰਮੀ ਦੀ ਤਪਸ਼ ਨੂੰ ਇਸ ਤਰ੍ਹਾਂ ਖਿੱਚ ਲੈਂਦੀ ਹੈ ਕਿ ਤੁਸੀਂ ਕੰਧ 'ਤੇ ਆਂਡਾ ਫ੍ਰਾਈ ਕਰ ਸਕਦੇ ਹੋ। ਕੰਧ ਦੇ ਹੇਠਾਂ ਤੋਂ ਕਿਸੇ ਵੀ ਤਰ੍ਹਾਂ ਦੀ ਸੁਰੰਗ ਤੋਂ ਬਚਣ ਲਈ ਜ਼ਮੀਨ ਦੇ ਕਾਫੀ ਅੰਦਰ ਤੱਕ ਸੀਮੈਂਟ ਪਾਇਆ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਕੰਧ ਨੂੰ ਕਿਸੇ ਵੀ ਤਰ੍ਹਾਂ ਨਾਲ ਪਾਰ ਨਹੀਂ ਕੀਤਾ ਜਾ ਸਕਦਾ ਹੈ।


Khushdeep Jassi

Content Editor

Related News