ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ ਮੈਕਸੀਕੋ ਨੇ ਇਟਲੀ ਨੂੰ ਪਛਾੜਿਆ

Monday, Jul 13, 2020 - 03:17 PM (IST)

ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ ਮੈਕਸੀਕੋ ਨੇ ਇਟਲੀ ਨੂੰ ਪਛਾੜਿਆ

ਮੈਕਸੀਕੋ- ਮੈਕਸੀਕੋ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੈਕਸੀਕੋ ਇਟਲੀ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੋਵਿਡ-19 ਮੌਤਾਂ ਵਾਲਾ ਦੇਸ਼ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬੁਰੀ ਤਰ੍ਹਾਂ ਝਿੰਜੋੜ ਦਿੱਤਾ ਹੈ। ਮੈਕਸੀਕੋ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਜਾ ਰਹੇ ਹਨ । ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਮੈਕਸੀਕੋ ਇਟਲੀ ਨੂੰ ਪਛਾੜਦੇ ਹੋਏ ਅੱਗੇ ਨਿਕਲ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ। 

ਐਤਵਾਰ ਨੂੰ ਮੰਤਰਾਲੇ ਨੇ ਦੱਸਿਆ ਕਿ ਇੱਥੇ ਪਿਛਲੇ 24 ਘੰਟਿਆਂ ਦੌਰਾਨ 276 ਨਵੀਂਆਂ ਮੌਤਾਂ ਦਰਜ ਹੋਣ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਕੁੱਲ ਗਿਣਤੀ 35,006 ਹੋ ਗਈ, ਜਦਕਿ ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 34,954 ਹੈ।
ਜੌਹਨ ਹਾਪਿੰਕਸਸ ਯੂਨੀਵਰਸਿਟੀ ਮੁਤਾਬਕ ਇਸ ਸਮੇਂ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਹੈ। ਇੱਥੇ ਕੋਰੋਨਾ ਕਾਰਨ ਹੁਣ ਤੱਕ 5,68,296 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੇ ਬਾਅਦ ਬ੍ਰਾਜ਼ੀਲ ਦਾ ਨੰਬਰ ਹੈ, ਜਿੱਥੇ ਕੋਰੋਨਾ ਕਾਰਨ 72,100 ਲੋਕ ਜਾਨ ਗੁਆ ਚੁੱਕੇ ਹਨ। ਇੰਗਲੈਂਡ ਵਿਚ ਕੋਰੋਨਾ ਕਾਰਨ 44,904 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਰਕਾਰ ਨੇ ਕਿਹਾ ਹੈ ਕਿ ਪੀੜਤਾਂ ਦੀ ਗਿਣਤੀ ਪੁਸ਼ਟੀ ਹੋਏ ਮਾਮਲਿਆਂ ਨਾਲੋਂ ਕਿਤੇ ਵੱਧ ਹੋ ਸਕਦੀ ਹੈ। 


author

Sanjeev

Content Editor

Related News