ਮੈਕਸੀਕੋ ''ਚ ਕੋਰੋਨਾ ਵਾਇਰਸ ਦੇ 1,906 ਨਵੇਂ ਮਾਮਲੇ, 199 ਲੋਕਾਂ ਦੀ ਮੌਤ

Saturday, May 09, 2020 - 04:03 PM (IST)

ਮੈਕਸੀਕੋ ''ਚ ਕੋਰੋਨਾ ਵਾਇਰਸ ਦੇ 1,906 ਨਵੇਂ ਮਾਮਲੇ, 199 ਲੋਕਾਂ ਦੀ ਮੌਤ

ਮੈਕਸੀਕੋ ਸਿਟੀ- ਮੈਕਸੀਕੋ ਵਿਚ ਪਿਛਲੇ 24 ਘੰਟੇ ਦੌਰਾਨ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ 1,906 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 199 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਇਥੇ ਜਾਨਲੇਵਾ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 31,522 ਹੋ ਗਈ ਹੈ ਤੇ ਮ੍ਰਿਤਕਾਂ ਦੀ ਗਿਣਤੀ 3,160 'ਤੇ ਪਹੁੰਚ ਗਈ ਹੈ। ਮੈਕਸੀਕੋ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਸੀਕੋ ਵਿਚ ਵੀਰਵਾਰ ਨੂੰ ਕੋਵਿਡ-19 ਦੇ 1982 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 257 ਲੋਕਾਂ ਦੀ ਮੌਤ ਹੋਈ ਸੀ। ਸਰਕਾਰ ਨੇ 16 ਅਪ੍ਰੈਲ ਨੂੰ ਰੋਜ਼ਾਨਾ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਲਾਗੂ ਲਾਕਡਾਊਨ ਨੂੰ 30 ਮਈ ਤੱਕ ਵਧਾ ਦਿੱਤਾ ਸੀ। 


author

Baljit Singh

Content Editor

Related News