ਕੋਰੋਨਾਵਾਇਰਸ : ਉਬਰ ਨੇ ਸ਼ੱਕੀ ਦੇ ਸੰਪਰਕ ''ਚ ਆਏ 240 ਗਾਹਕਾਂ ਦੇ ਖਾਤੇ ਕੀਤੇ ਬੰਦ

Sunday, Feb 02, 2020 - 05:24 PM (IST)

ਕੋਰੋਨਾਵਾਇਰਸ : ਉਬਰ ਨੇ ਸ਼ੱਕੀ ਦੇ ਸੰਪਰਕ ''ਚ ਆਏ 240 ਗਾਹਕਾਂ ਦੇ ਖਾਤੇ ਕੀਤੇ ਬੰਦ

ਮੈਕਸੀਕੋ ਸਿਟੀ (ਭਾਸ਼ਾ): ਉਬਰ ਨੇ ਮੈਕਸੀਕੋ ਵਿਚ ਉਹਨਾਂ 240 ਗਾਹਕਾਂ ਦੇ ਖਾਤੇ ਮੁਅੱਤਲ ਕਰ ਦਿੱਤੇ ਹਨ ਜਿਹੜੇ ਉਹਨਾਂ ਡਰਾਈਵਰਾਂ ਦੇ ਸੰਪਰਕ ਵਿਚ ਆਏ ਹੋਣਗੇ ਜਿਹਨਾਂ ਨੇ ਜਾਨਲੇਵਾ ਕੋਰੋਨਾਵਾਇਰਸ ਨਾਲ ਇਨਫੈਕਟਿਡ ਇਕ ਸ਼ੱਕੀ ਵਿਅਕਤੀ ਨੂੰ ਆਪਣੀ ਗੱਡੀ ਵਿਚ ਬਿਠਾਇਆ ਸੀ। ਚੀਨ ਵਿਚ ਕੋਰੋਨਾਵਾਇਰਸ ਨਾਲ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਦੇ ਬਾਹਰ 100 ਤੋਂ ਵੱਧ ਲੋਕ ਇਸ ਦੀ ਚਪੇਟ ਵਿਚ ਹਨ। ਜਦਕਿ 12 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ। ਵਾਇਰਸ ਨੇ ਹੁਣ ਮਹਾਮਾਰੀ ਦਾ ਰੂਪ ਲੈ ਲਿਆ ਹੈ। ਉੱਧਰ ਵਿਸ਼ਵ ਸਿਹਤ ਸੰਗਠਨ ਨੇ ਇਸ ਸਥਿਤੀ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨਿਆ ਹੈ।  

ਮੈਕਸੀਕੋ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ। ਕੈਬ ਸੇਵਾ ਪ੍ਰਦਾਤਾ ਐਪ ਨੇ ਕਿਹਾ ਕਿ ਮੈਕਸੀਕੋ ਸਿਟੀ ਦੇ ਸਿਹਤ ਅਧਿਕਾਰੀਆਂ ਨੇ ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੇ ਖਦਸ਼ੇ ਵਾਲੇ ਇਕ ਸ਼ੱਕੀ ਦੇ ਬਾਰੇ ਵਿਚ ਜਨਵਰੀ ਵਿਚ ਜਾਣਕਾਰੀ ਮੰਗੀ ਸੀ। ਉਬਰ ਨੇ ਪਾਇਆ ਕਿ ਦੋ ਡਰਾਈਵਰਾਂ ਨੇ ਸ਼ੱਕੀ ਨੂੰ ਬਿਠਾਉਣ ਦੇ ਬਾਅਦ 240 ਹੋਰ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਸਨ। ਕੰਪਨੀ ਨੇ ਟਵਿੱਟਰ 'ਤੇ ਇਕ ਬਿਆਨ ਵਿਚ ਕਿਹਾ,''ਅਸੀਂ ਇਹਨਾਂ ਦੋ ਡਰਾਈਵਰਾਂ ਅਤੇ 240 ਗਾਹਕਾਂ ਦੇ ਖਾਤੇ ਅਸਥਾਈ ਤੌਰ 'ਤੇ ਬੰਦ ਕੀਤੇ ਜਾਣ ਦੀ ਜਾਣਕਾਰੀ ਭੇਜ ਦਿੱਤੀ ਹੈ।'' 

ਮੈਕਸੀਕੋ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਨੂੰ ਨਿਗਰਾਨੀ ਵਿਚ ਰੱਖੇਗਾ ਜੋ ਕੋਰੋਨਾਵਾਇਰਸ ਦੀ ਚਪੇਟ ਵਿਚ ਆਏ ਸ਼ੱਕੀ ਵਿਅਕਤੀ ਦੇ ਸੰਪਰਕ ਵਿਚ ਆਏ ਸਨ। ਇਸ ਵਿਅਕਤੀ ਦੀ ਪਛਾਣ ਚੀਨ ਦੇ ਇਕ ਸੈਲਾਨੀ ਦੇ ਰੂਪ ਵਿਚ ਹੋਈ ਜੋ ਦੇਸ਼ ਤੋਂ ਰਵਾਨਾ ਹੋ ਚੁੱਕਾ ਹੈ।


author

Vandana

Content Editor

Related News