ਉੱਤਰੀ ਮੈਕਸੀਕੋ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਦੀ ਮੌਤ ਤੇ ਇਕ ਜ਼ਖਮੀ

Sunday, Mar 28, 2021 - 11:34 AM (IST)

ਉੱਤਰੀ ਮੈਕਸੀਕੋ ''ਚ ਛੋਟਾ ਜਹਾਜ਼ ਹਾਦਸਾਗ੍ਰਸਤ, 6 ਦੀ ਮੌਤ ਤੇ ਇਕ ਜ਼ਖਮੀ

ਮੈਕਸੀਕੋ ਸਿਟੀ (ਭਾਸ਼ਾ): ਐਰੀਜ਼ੋਨਾ ਜਾ ਰਿਹਾ ਇਕ ਛੋਟਾ ਜਹਾਜ਼ ਉੱਤਰੀ ਮੈਕਸੀਕੋ ਦੇ ਸੋਨੋਰਾ ਵਿਚ ਸ਼ਨੀਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਜਹਾਜ਼ ਨੇ ਸੋਨੋਰਾ ਦੇ ਹਰਮੋਸਿਲੋ ਤੋਂ ਉਡਾਣ ਭਰੀ ਸੀ ਅਤੇ ਇਸ ਨੇ ਐਰੀਜ਼ੋਨਾ ਜਾਣਾ ਸੀ।

ਪੜ੍ਹੋ ਇਹ ਅਹਿਮ ਖਬਰ -ਮੈਕਸੀਕੋ 'ਚ ਕੋਵਿਡ-19 ਦਾ ਕਹਿਰ ਜਾਰੀ, 3,21,000 ਲੋਕਾਂ ਦੀ ਮੌਤ

ਉਡਾਣ ਭਰਨ ਦੇ ਤੁਰੰਤ ਬਾਅਦ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮ੍ਰਿਤਕਾਂ ਵਿਚ ਸੋਨੋਰਾ ਰਾਜ ਦੇ ਸਰਕਾਰੀ ਆਰਥਿਕ ਵਿਕਾਸ ਅਧਿਕਾਰੀ ਲਿਓਨਾਰਦੋ ਸਿਸਕੋਮਾਨੀ ਸ਼ਾਮਲ ਹਨ। ਹਾਦਸੇ ਵਿਚ ਪਾਇਲਟ ਦੀ ਵੀ ਮੌਤ ਹੋ ਗਈ ਹੈ। ਰਾਜ ਇਸਤਗਾਸਾ ਦੇ ਦਫ਼ਤਰ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।


author

Vandana

Content Editor

Related News