ਬਟਾਲਾ ''ਚ ਪੁਲਸ ਤੇ ਮੁਲਜ਼ਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ: ਗੋਲੀ ਲੱਗਣ ਨਾਲ ਇਕ ਜ਼ਖਮੀ, ਦੂਜਾ ਗ੍ਰਿਫ਼ਤਾਰ

Saturday, May 23, 2026 - 05:49 AM (IST)

ਬਟਾਲਾ ''ਚ ਪੁਲਸ ਤੇ ਮੁਲਜ਼ਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ: ਗੋਲੀ ਲੱਗਣ ਨਾਲ ਇਕ ਜ਼ਖਮੀ, ਦੂਜਾ ਗ੍ਰਿਫ਼ਤਾਰ

ਬਟਾਲਾ (ਸਾਹਿਲ, ਯੋਗੀ) : ਸਮਾਜ ਵਿਰੋਧੀ ਅਨਸਰਾਂ ਵਲੋਂ ਪੁਲਸ ਪਾਰਟੀ ’ਤੇ ਚਲਾਈ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਪੁਲਸ ਵਲੋਂ ਕੀਤੀ ਜਵਾਬੀ ਫਾਇਰਿੰਗ 'ਚ ਇਕ ਮੁਲਜ਼ਮ ਜ਼ਖਮੀ ਹੋ ਗਿਆ, ਜਦਕਿ ਦੂਜੇ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ. ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਸ਼ੇਖੂਪੁਰ ਵਿਚ ਪੈਂਦੇ ਪਿੰਡ ਸਰੂਪਵਾਲੀ ਵਿਖੇ ਨਸ਼ਿਆਂ ਦੇ ਸਬੰਧ ਵਿਚ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਜਦੋਂ ਪੁਲਸ ਪਾਰਟੀ ਚੈਕਿੰਗ ਲਈ ਪਹੁੰਚੀ ਤਾਂ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਸਰੂਪਵਾਲੀ ਵਿਖੇ ਖੇਤਾਂ ਵਿਚ ਇਕ ਟਿਊਵਬੈੱਲ ’ਤੇ ਦੋ ਸਮਾਜ ਵਿਰੋਧੀ ਅਨਸਰ ਬੈਠ ਕੇ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਲਈ ਤਿਆਰੀ ਕਰ ਰਹੇ ਹਨ, ਜਿਸਦੇ ਬਾਅਦ ਉਨਾਂ ਨੇ ਪੁਲਸ ਪਾਰਟੀ ਸਮੇਤ ਉਕਤ ਦੱਸੀ ਥਾਂ ’ਤੇ ਰੇਡ ਕੀਤਾ ਤਾਂ ਉਕਤਾਨ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ ਤੇ ਫਿਰ ਭੱਜਦੇ ਹੋਏ ਚਰੀ ਦੇ ਖੇਤਾਂ ਵਿਚ ਜਾ ਲੁਕੇ।

ਇਹ ਵੀ ਪੜ੍ਹੋ : ਬੇਕਾਬੂ ਹੋਈ Fortuner ਨੇ Duster, Baleno ਤੇ Brezza ਗੱਡੀਆਂ ਨੂੰ ਮਾਰੀ ਟੱਕਰ

ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਇਸੇ ਦੌਰਾਨ ਆਪਣੇ ਬਚਾਅ ਹਿੱਤ ਪੁਲਸ ਵਲੋਂ ਕੀਤੀ ਜੁਆਬੀ ਫਾਇਰਿੰਗ ’ਚ ਇਕ ਸਮਾਜ ਵਿਰੋਧੀ ਅਨਸਰ ਸੰਦੀਪ ਸੋਨੀ ਪੁੱਤਰ ਬਲਵਿੰਦਰ ਵਾਸੀ ਬੱਲ ਲੱਤ ’ਤੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਜਦਕਿ ਦੂਜਾ, ਗੁਰਪ੍ਰੀਤ ਪੁੱਤਰ ਜਗਦੀਸ਼ ਵਾਸੀ ਬੱਜੂਮਾਨ ਨੂੰ ਮੌਕੇ ’ਤੋਂ ਕਾਬੂ ਕਰ ਲਿਆ ਗਿਆ। ਉਨਾਂ ਦੱਸਿਆ ਕਿ ਜ਼ਖਮੀ ਸੰਦੀਪ ਸੋਨੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News