ਮੈਕਸੀਕੋ ਦੇ ਸਭ ਤੋਂ ਵੱਡੇ ਡਰੱਗ ਸਪਲਾਈਰ ''ਅਲ ਚੈਪੋ'' ਨੂੰ ਅਮਰੀਕਾ ''ਚ ਉਮਰ ਕੈਦ

07/18/2019 2:56:16 AM

ਨਿਊਯਾਰਕ - ਅਮਰੀਕਾ 'ਚ ਨਿਊਯਾਰਕ ਦੀ ਇਕ ਅਦਾਲਤ ਨੇ ਮੈਕਸੀਕੋ ਦੇ ਸਭ ਤੋਂ ਡਰੱਗ ਤਸਕਰ ਖਵਾਕੀਨ 'ਅਲ ਚੈਪੋ' ਗੂਸਮੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 62 ਸਾਲਾ ਅਲ ਚੈਪੋ ਨੂੰ ਫਰਵਰੀ 'ਚ ਨਿਊਯਾਰਕ ਦੀ ਇਕ ਫੈਡਰਲ ਕੋਰਟ ਨੇ ਅਮਰੀਕਾ 'ਚ ਇਕ ਗਿਰਹੋ ਦੇ ਜ਼ਰੀਏ ਬਹੁਤ ਵੱਡੀ ਮਾਤਰਾ 'ਚ ਡਰੱਗ ਤਸਕਰੀ ਕਰਾਉਣ, ਗੈਰ-ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਅਤੇ ਮਨੀ ਲਾਂਡ੍ਰਿੰਗ ਦੇ 10 ਵੱਖ-ਵੱਖ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਸੀ।

ਅਮਰੀਕਾ 'ਚ ਕਾਨੂੰਨ ਦੀ ਪੱਕੜ ਆਉਣ ਤੋਂ ਪਹਿਲਾਂ ਅਲ ਚੈਪੋ ਮੈਕਸੀਕੋ 'ਚ ਬੰਦ ਸੀ ਜਿਥੋਂ ਉਹ 2015 'ਚ ਜੇਲ 'ਚ ਸੁਰੰਗ ਬਣਾ ਕੇ ਭੱਜ ਨਿਕਲਿਆ ਪਰ 2016 'ਚ ਉਸ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਅਤੇ 2017 'ਚ ਉਸ ਨੂੰ ਅਮਰੀਕਾ ਸਪੁਰਦ ਕਰ ਦਿੱਤਾ ਗਿਆ। ਚੈਪੋ ਇਕ ਪ੍ਰਭਾਵਸ਼ਾਲੀ ਡਰੱਗ ਤਸਕਰੀ ਗਿਰੋਹ ਸਿਨਾਲੋਓ ਡਰੱਗ ਕਾਰਟੇਲ ਦਾ ਮੁਖੀ ਰਿਹਾ ਹੈ ਜੋ ਅਧਿਕਾਰੀਆਂ ਮੁਤਾਬਕ ਅਮਰੀਕਾ 'ਚ ਡਰੱਗ ਦਾ ਸਭ ਤੋਂ ਵੱਡਾ ਸਪਲਾਈਰ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਕਈ ਗਵਾਹਾਂ ਨੇ ਦੱਸਿਆ ਕਿ ਚੈਪੋ ਨੇ ਕਿਸ ਤਰ੍ਹਾਂ ਨਾਲ ਆਪਣੇ ਕਈ ਦੁਸ਼ਮਣਾਂ ਨੂੰ ਤਸੀਹੇ ਦਿੱਤੇ।

ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਲ ਚੈਪੋ ਨੇ ਆਪਣੇ ਖਿਲਾਫ ਹੋਏ ਮੁਕੱਦਮੇ ਨੂੰ ਸੰਖੇਪ 'ਚ ਦੱਸਦੇ ਹੋਏ ਜ਼ਿਊਰੀ ਦੇ ਮੈਂਬਰਾਂ 'ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਾਇਆ। ਉਮਰ ਕੈਦ ਤੋਂ ਇਲਾਵਾ ਚੈਪੋ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ ਹੋਰ 30 ਸਾਲ ਜੇਲ ਦੀ ਸਜ਼ਾ ਵੀ ਸੁਣਾਈ ਗਈ। ਨਾਲ ਹੀ ਉਸ ਨੂੰ 12.6 ਅਰਬ ਡਾਲਰ ਦਾ ਜ਼ੁਰਮਾਨਾ ਦੇਣ ਲਈ ਵੀ ਕਿਹਾ ਗਿਆ। ਸਰਕਾਰੀ ਪੱਖ ਦੇ ਵਕੀਲਾਂ ਨੇ ਕਿਹਾ ਕਿ ਅਲ ਚੈਪੋ ਕੋਲਾਰਾਡੋ 'ਚ ਇਕ ਹਾਈ ਸਕਿਊਰਿਟੀ ਜੇਲ 'ਚ ਟਨਾਂ ਭਾਰੀ ਸਟੀਲ ਦੇ ਪਿੱਛੇ ਸਜ਼ਾ ਕੱਟੇਗਾ। ਖਵਾਕੀਨ ਅਲੈ ਚੈਪੋ ਗੂਸਮੈਨ ਦਾ ਜਨਮ 1957 'ਚ ਇਕ ਕਿਸਾਨ ਪਰਿਵਾਰ 'ਚ ਹੋਇਆ ਸੀ। ਉਹ ਉਥੇ ਅਫੀਮ ਅਤੇ ਗਾਂਜੇ ਦੇ ਖੇਤਾਂ 'ਚ ਕੰਮ ਕਰਦੇ ਸੀ ਅਤੇ ਉਥੋਂ ਹੀ ਉਸ ਨੇ ਡਰੱਗ ਤਸਕਰੀ ਦੇ ਗੁਰ ਸਿੱਖੇ। ਇਸ ਤੋਂ ਬਾਅਦ ਚੈਪ ਨੇ 'ਦਿ ਗਾਡਫਾਦਰ' ਦੇ ਨਾਂ ਨਾਲ ਚਰਚਿਤ ਅਤੇ ਸ਼ਕਤੀਸ਼ਾਲੀ ਗਵਾਡਾਲਾਜ਼ਾਰਾ ਕਾਰਟੇਲ ਦੇ ਪ੍ਰਮੁੱਖ ਮਿਹੇਲ Âੰਜੇਲ ਫੈਲੀਕਸ ਗੈਲਾਰਡੋ ਨੂੰ ਉਸਤਾਦ ਬਣਾਇਆ ਅਤੇ ਤਸਕਰੀ ਕਰਨ ਦੇ ਬਾਰੇ ਕੰਮ ਸਿੱਖਿਆ।

5 ਫੁੱਟ 6 ਇੰਚ ਲੰਬੇ ਗੂਸਮੈਨ ਨੂੰ ਅਲ ਚੈਪੋ ਮਤਲਬ ਬੌਣਾ ਸ਼ਖਸ ਵੀ ਕਿਹਾ ਜਾਂਦਾ ਹੈ। ਉਹ 1980 ਦੇ ਦਹਾਕੇ 'ਚ ਉੱਤਰ-ਪੱਛਮੀ ਮੈਕਸੀਕੋ 'ਚ ਪ੍ਰਭਾਵਸ਼ਾਲੀ ਸਿਨਾਲੋਓ ਕਾਰਟੇਲ ਦਾ ਮੁਖੀ ਬਣ ਗਿਆ। ਇਹ ਅਮਰੀਕਾ ਨੂੰ ਡਰੱਗ ਤਸਕਰੀ ਕਰਨ ਵਾਲੇ ਸਭ ਤੋਂ ਵੱਡਾ ਸਮੂਹ ਬਣ ਗਿਆ ਅਤੇ ਸਾਲ 2009 'ਚ ਫੋਬਰਸ ਮੈਗਜ਼ੀਨ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ 701 ਨੰਬਰ 'ਤੇ ਗੂਸਮੈਨ ਨੂੰ ਸ਼ਾਮਲ ਕੀਤਾ। ਉਸ ਸਮੇਂ ਉਸ ਦੀ ਕੁਲ ਜਾਇਦਾਦ ਕਰੀਬ 70 ਅਰਬ ਰੁਪਏ ਸੀ। ਸਿਨਾਲੋਓ ਮੈਕਸੀਕੋ ਦਾ ਇਕ ਉੱਤਰ-ਪੱਛਮੀ ਸੂਬਾ ਹੈ ਅਤੇ ਇਸ 'ਤੇ ਸਿਨਾਲੋਓ ਕਾਰਟੇਲ ਦਾ ਨਾਂ ਪਿਆ ਹੈ। ਗੂਸਮੈਨ ਦੇ ਆਦੇਸ਼ 'ਤੇ ਇਸ ਕਾਰਟੇਲ ਦੇ ਕਈ ਵਿਰੋਧੀ ਡਰੱਗ ਤਸਕਰੀ ਸਮੂਹਾਂ ਦਾ ਸਫਾਇਆ ਕੀਤਾ ਅਤੇ ਅਮਰੀਕਾ ਨੂੰ ਡਰੱਗ ਭੇਜਣ ਵਾਲਾ ਸਭ ਤੋਂ ਵੱਡਾ ਨੈੱਟਵਰਕ ਬਣ ਗਿਆ। ਅਮਰੀਕੀ ਕਾਂਗਰਸ 'ਚ ਜੁਲਾਈ 2018 'ਚ ਪੇਸ਼ ਕੀਤੀ ਗਈ ਇਕ ਰਿਪੋਰਟ ਮੁਤਾਬਕ ਇਹ ਕਾਰਟੇਲ ਸਾਲਾਨਾ 3 ਅਰਬ ਡਾਲਰ ਤੱਕ ਕਮਾਈ ਕਰਦਾ ਹੈ। ਰਿਪੋਰਟ ਮੁਤਾਬਕ ਇਸ ਗੈਂਗ ਦਾ ਪ੍ਰਭਾਵ ਘਟੋਂ-ਘੱਟ 50 ਦੇਸ਼ਾਂ 'ਚ ਹੈ। ਹਾਲਾਂਕਿ ਹਾਲ ਹੀ ਦੇ ਸਾਲਾਂ 'ਚ ਇਸ ਕਾਰਟੇਲ ਨੂੰ ਕਈ ਵਿਰੋਧੀ ਗੈਂਗਾਂ ਤੋਂ ਚੁਣੌਤੀ ਵੀ ਮਿਲੀ ਹੈ।


Khushdeep Jassi

Content Editor

Related News