ਮੈਕਸੀਕੋ ''ਚ ਕੋਰੋਨਾ ਦੇ ਮਾਮਲੇ 50 ਹਜ਼ਾਰ ਦੇ ਕਰੀਬ
Monday, May 18, 2020 - 12:59 PM (IST)

ਮੈਕਸੀਕੋ : ਮੈਕਸੀਕੋ 'ਚ ਸੋਮਵਾਰ ਤੋਂ ਕੋਰੋਨਾ ਵਾਇਰਸ (ਕੋਵਿਡ-19) ਦੇ ਪ੍ਰਸਾਰ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਨਾਲ ਇਸ ਵਾਇਰਸ ਨਾਲ ਪੀੜਤ 2075 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪੀੜਤਾਂ ਦੀ ਗਿਣਤੀ 49,219 ਹੋ ਗਈ ਹੈ। ਦੇਸ਼ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ।
ਮੈਕਸੀਕੋ ਦੇ ਉਪ-ਸਿਹਤ ਮੰਤਰੀ ਹਿਊਗੋ ਲੋਪੇਜ-ਗੈਟੇਲ ਨੇ ਐਤਵਾਰ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ, ''ਮੈਕਸੀਕੋ ਵਿਚ 28 ਫਰਵਰੀ ਤੋਂ ਹੁਣ ਤੱਕ ਕੋਰੋਨਾ ਵਾਇਰਸ ਦੇ 49219 ਮਾਮਲੇ ਸਾਹਮਣੇ ਆਏ ਹਨ। ਪਿਛਲੇ 14 ਦਿਨਾਂ ਵਿਚ ਇੰਫੈਕਸ਼ਨ ਦੇ 11105 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਨਾਲ 132 ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5177 ਹੋ ਗਈ ਹੈ। ਸਿਹਤ ਮੰਤਰਾਲਾ ਅਨੁਸਾਰ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ 2437 ਮਾਮਲੇ ਸਾਹਮਣੇ ਆਏ ਸਨ।