ਮੈਕਸੀਕੋ ''ਚ 368 ਬੱਚਿਆਂ ਸਮੇਤ 800 ਪ੍ਰਵਾਸੀ ਹਿਰਾਸਤ ''ਚ

06/17/2019 11:22:14 AM

ਮੈਕਸੀਕੋ ਸਿਟੀ (ਬਿਊਰੋ)— ਮੈਕਸੀਕੋ ਦੇ ਵੇਰਾਕਰੂਜ਼ ਰਾਜ ਵਿਚ 8 ਸਾਲ ਤੋਂ ਘੱਟ ਉਮਰ ਦੇ 368 ਬੱਚਿਆਂ ਸਮੇਤ ਕੁੱਲ 791 ਸੈਂਟਰਲ ਅਮਰੀਕੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਵਾਸੀਆਂ ਨੂੰ ਚਾਰ ਟਰੇਲਰਾਂ (trailers) ਵਿਚ ਲੁਕੋ ਕੇ ਲਿਜਾਇਆ ਜਾ ਰਿਹਾ ਸੀ। ਦੋ ਜਗ੍ਹਾ 'ਤੇ ਰੋਕ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ। 

ਭਾਵੇਂਕਿ ਸਾਰੇ ਪ੍ਰਵਾਸੀਆਂ ਦੀ ਉਮਰ ਦੇ ਬਾਰੇ ਵਿਚ ਜਾਣਕਾਰੀ ਨਹੀਂ ਦਿੱਤੀ ਗਈ ਪਰ ਪ੍ਰਵਾਸੀਆਂ ਵਿਚੋਂ 270 ਬੱਚੇ ਹਨ ਜਿਨ੍ਹਾਂ ਦੀ ਉਮਰ 6-7 ਸਾਲ ਹੈ ਅਤੇ 98 ਬੱਚਿਆਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਐਤਵਾਰ ਨੂੰ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਕ ਸੂਤਰ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਪ੍ਰਵਾਸੀਆਂ ਵਿਚੋਂ 413 ਗਵਾਟੇਮਾਲਾ, 330 ਹੋਂਡੁਰਾਸ ਅਤੇ 39 ਲੋਕ ਸਲਵਾਡੋਰਨ ਦੇ ਹਨ।
ਇਕ ਹੋਰ ਸੂਤਰ ਨੇ ਦੱਸਿਆ ਕਿ ਇਸ ਮਾਮਲੇ ਵਿਚ 6 ਮਨੁੱਖੀ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਸਭ ਤੋਂ ਹਿੰਸਕ ਖੇਤਰਾਂ ਵਿਚੋਂ ਵੇਰਾਕਰੂਜ਼ ਇਕ ਹੈ। ਸੰਯੁਕਤ ਰਾਜ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਇਸੇ ਰਸਤੇ ਕੀਤੀ ਜਾਂਦੀ ਹੈ।


Vandana

Content Editor

Related News