ਕੋਰੋਨਾ ਪੀੜਤ ਦੇ ਸੰਪਰਕ ''ਚ ਆਏ ਮੈਕਸੀਕੋ ਦੇ ਰਾਸ਼ਟਰਪਤੀ ਪਰ ਨਹੀਂ ਕਰਵਾ ਰਹੇ ਜਾਂਚ

06/09/2020 11:41:29 AM

ਮੈਕਸੀਕੋ ਸਿਟੀ- ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਏਲ ਲੋਪੇਜ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੋਰੋਨਾ ਵਾਇਰਸ ਲਈ ਜਾਂਚ ਕਰਵਾਉਣ ਦੀ ਕੋਈ ਯੋਜਨਾ ਨਹੀਂ ਹੈ। ਅਸਲ ਵਿਚ ਇਕ ਦਿਨ ਪਹਿਲਾਂ ਇਹ ਦੱਸਿਆ ਸੀ ਕਿ ਉਨ੍ਹਾਂ ਦੇ ਪ੍ਰਸ਼ਾਸਨ ਦਾ ਇਕ ਉੱਚ ਰੈਂਕ ਵਾਲਾ ਮੈਂਬਰ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ, ਜਿਨ੍ਹਾਂ ਨਾਲ ਉਹ ਹਾਲ ਹੀ ਵਿਚ ਮਿਲੇ ਸਨ।
ਮੈਕਸੀਕੋ ਦੀ ਸਮਾਜਕ ਸੁਰੱਖਿਆ ਪ੍ਰਣਾਲੀ ਦੇ ਨਿਰਦੇਸ਼ਕ ਜੋਅ ਰਾਬਲੇਡੋ ਨੇ ਐਤਵਾਰ ਰਾਤ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਵਿਚ ਵਾਇਰਸ ਪਾਇਆ ਗਿਆ ਹੈ। ਦੋ ਦਿਨ ਪਹਿਲਾਂ ਉਹ ਤਬਾਸਕੋ ਸੂਬੇ ਦੀ ਰਾਜਧਾਨੀ ਵਿਲਾਹਰਮੋਸਾ ਵਿਚ ਇਕ ਪ੍ਰੋਗਰਾਮ ਵਿਚ ਲੋਪੇਜ ਓਬਰਾਡੋਰ ਨਾਲ ਦਿਖਾਈ ਦਿੱਤੇ ਸਨ। ਉਸ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦੀ ਸੁਰੱਖਿਆ ਕੈਬਨਿਟ ਵੀ ਮੌਜੂਦ ਸੀ। ਲੋਪੇਜ ਓਬਰਾਡੋਰ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਜਾਂਚ ਨਹੀਂ ਕਰਵਾਉਣ ਜਾ ਰਿਹਾ ਕਿਉਂਕਿ ਮੈਨੂੰ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਹੈ ਮੈਂ ਠੀਕ ਹਾਂ ਅਤੇ ਆਪਣਾ ਖਿਆਲ ਰੱਖਦਾ ਹਾਂ। ਸੁਰੱਖਿਅਤ ਦੂਰੀ ਬਣਾਈ ਰੱਖਦਾ ਹਾਂ।


Lalita Mam

Content Editor

Related News