7 ਲੱਖ ਦੀ ਘੜੀ ਹੋਈ ਚੋਰੀ, ਚੋਰਾਂ ਨੇ ਵਰਤਿਆ ਸੀ ਇਹ ਤਰੀਕਾ (ਵੀਡੀਓ)

Tuesday, Jan 09, 2018 - 02:19 PM (IST)

7 ਲੱਖ ਦੀ ਘੜੀ ਹੋਈ ਚੋਰੀ, ਚੋਰਾਂ ਨੇ ਵਰਤਿਆ ਸੀ ਇਹ ਤਰੀਕਾ (ਵੀਡੀਓ)

ਨਿਊਯਾਰਕ (ਬਿਊਰੋ)— ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿਚ ਚੋਰਾਂ ਨੇ 7 ਲੱਖ ਦੀ ਘੜੀ ਚੋਰੀ ਕਰਨ ਲਈ ਨਵਾਂ ਤਰੀਕਾ ਅਪਨਾਇਆ। ਅਸਲ ਵਿਚ ਜਦੋਂ ਸਾਗ੍ਰਾਸ ਮਿਲਸ ਮਾਲ ਵਿਚ ਜ਼ੋਰਦਾਰ ਧਮਾਕਾ ਹੋਇਆ ਤਾਂ ਇੰਝ ਲੱਗਾ ਜਿਵੇਂ ਕਿਸੇ ਨੇ ਬੰਦੂਕ ਚਲਾਈ ਹੈ। ਧਮਾਕੇ ਦੀ ਆਵਾਜ ਸੁਣ ਕੇ ਹਰ ਕੋਈ ਘਬਰਾ ਗਿਆ। ਉਸੇ ਵੇਲੇ ਦੋ ਵਿਅਕਤੀ ਦੁਕਾਨ ਵਿਚੋਂ ਭੱਜਦੇ ਨਜ਼ਰ ਆਏ, ਜਿਨ੍ਹਾਂ ਵਿਚੋਂ ਇਕ ਦੇ ਹੱਥ ਵਿਚ 7 ਲੱਖ ਰੁਪਏ ਦੀ ਰੋਲੈਕਸ ਘੜੀ ਸੀ। ਇਹ ਚੋਰ ਸਾਗ੍ਰਾਸ ਮਿਲਸ ਮਾਲ ਦੇ ਜੇਲਸ ਜਿਊਲਰੀ ਸਟੋਰ ਵਿਚ ਪਹੁੰਚੇ ਸਨ, ਜਿੱਥੇ ਉਹ ਘੜੀਆਂ ਦੇਖ ਰਹੇ ਸਨ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਰੋਲੈਕਸ ਦੀ ਘੜੀ ਪਾਈ। ਇਸ ਘੜੀ ਦੀ ਕੀਮਤ 11,400 ਡਾਲਰ (7 ਲੱਖ ਰੁਪਏ) ਸੀ। ਉਸੇ ਵੇਲੇ ਇਕ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਡਰ ਦੇ ਮਾਰੇ ਉਹ ਵਿਅਕਤੀ ਦੁਕਾਨ ਵਿਚੋਂ ਭੱਜ ਜਾਂਦਾ ਹੈ। ਸਨਰਾਈਜ਼ ਪੁਲਸ ਵਿਭਾਗ ਨੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ਼ 'ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਚੋਰ ਭੱਜਦਾ ਨਜ਼ਰ ਆ ਰਿਹਾ ਹੈ।

 

Distraction Theft at Sawgrass Mills Mall on 12/31/17

Posted by City of Sunrise Police Department on Friday, January 5, 2018

/

ਪੁਲਸ ਦੀ ਰਿਪੋਰਟ ਮੁਤਾਬਕ ਧਮਾਕੇ ਦੀ ਆਵਾਜ ਸੁਣ ਕੇ ਸਾਰੇ ਦੁਕਾਨਦਾਰ ਮਾਲ ਵਿਚੋਂ ਬਾਹਰ ਆ ਗਏ ਸਨ। ਇੰਝ ਲੱਗਦਾ ਸੀ ਜਿਵੇਂ ਕਿਸੇ ਨੇ ਗੋਲੀ ਚਲਾਈ ਹੋਵੇ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਮਾਲ ਨੂੰ ਇਕ ਘੰਟੇ ਬਾਅਦ ਦੁਬਾਰਾ ਖੋਲਿਆ ਗਿਆ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Related News