"ਟੈਕਸਾਸ ਵਿਕਾਊ ਨਹੀਂ ਹੈ" ! ਡੈਮੋਕ੍ਰੇਟਿਕ ਆਗੂ ਜੇਮਜ਼ ਟੈਲਾਰਿਕੋ ਨੇ ਐਲਨ ਮਸਕ ਨੂੰ ਦਿੱਤਾ ਸਪੱਸ਼ਟ ਸੰਦੇਸ਼
Thursday, Nov 05, 2026 - 03:55 PM (IST)
ਵਾਸ਼ਿੰਗਟਨ (ਏਐੱਨਆਈ): ਡੈਮੋਕ੍ਰੇਟਿਕ ਜੇਤੂ ਜੇਮਸ ਟੈਲਾਰਿਕੋ ਨੇ ਕਿਹਾ ਹੈ ਕਿ ਟੈਕਸਾਸ ਵਿੱਚ ਰਿਪਬਲਿਕਨ ਉਮੀਦਵਾਰ ਕੇਨ ਪੈਕਸਟਨ ਵਿਰੁੱਧ ਉਨ੍ਹਾਂ ਦੀ ਅਹਿਮ ਜਿੱਤ ਨੇ ਤਕਨੀਕੀ ਅਰਬਪਤੀ ਐਲਨ ਮਸਕ ਨੂੰ ਇੱਕ ਸਪੱਸ਼ਟ ਸੰਦੇਸ਼ ਦਿੱਤਾ ਹੈ। ਮਸਕ ਨੇ ਪੈਕਸਟਨ ਦੀ ਚੋਣ ਮੁਹਿੰਮ ਦਾ ਸਮਰਥਨ ਕਰਨ ਲਈ ਭਾਰੀ ਵਿੱਤੀ ਸਰੋਤ ਲਗਾਏ ਸਨ। ਟੈਲਾਰਿਕੋ ਨੇ ਜ਼ੋਰ ਦੇ ਕੇ ਕਿਹਾ ਕਿ "ਟੈਕਸਾਸ ਵਿਕਾਊ ਨਹੀਂ ਹੈ"। । 'ਸੀ.ਬੀ.ਐੱਸ. ਮਾਰਨਿੰਗਜ਼' ਨਾਲ ਗੱਲਬਾਤ ਕਰਦਿਆਂ ਟੈਲਾਰਿਕੋ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਇਹ ਜਿੱਤ ਐਲਨ ਮਸਕ ਵਰਗੇ ਅਰਬਪਤੀਆਂ ਲਈ ਇੱਕ ਸਪੱਸ਼ਟ ਸੁਨੇਹਾ ਹੈ ਕਿ "ਟੈਕਸਾਸ ਵਿਕਾਊ ਨਹੀਂ ਹੈ"। ਉਨ੍ਹਾਂ ਕਿਹਾ ਕਿ ਰਾਜ ਅਤੇ ਦੇਸ਼ ਦੀ ਅਸਲ ਤਾਕਤ ਇੱਥੋਂ ਦੇ ਆਮ ਲੋਕਾਂ ਦੇ ਹੱਥਾਂ ਵਿੱਚ ਹੈ।
ਜੇਮਜ਼ ਟੈਲਾਰਿਕੋ ਨੇ ਦੋਸ਼ ਲਗਾਇਆ ਕਿ ਐਲਨ ਮਸਕ ਚੋਣਾਂ ਵਿੱਚ ਕਰੋੜਾਂ ਡਾਲਰ ਖ਼ਰਚ ਕਰਕੇ ਇੱਕ ਅਜਿਹਾ ਸੀਨੇਟਰ ਚਾਹੁੰਦੇ ਸਨ ਜੋ ਉਨ੍ਹਾਂ ਦਾ ਹਰ ਹੁਕਮ ਮੰਨੇ, ਡਾਟਾ ਸੈਂਟਰਾਂ ਲਈ ਟੈਕਸਾਸ ਦੀ ਜ਼ਮੀਨ ਵੇਚੇ, ਰਾਜ ਦਾ ਪਾਣੀ ਦੇਵੇ ਅਤੇ ਕਰਦਾਤਾਵਾਂ ਦੇ ਪੈਸੇ ਉਨ੍ਹਾਂ ਦੇ ਹਵਾਲੇ ਕਰੇ। ਉਨ੍ਹਾਂ ਕਿਹਾ ਕਿ ਮਸਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਦਾ ਸਰਕਾਰੀ ਭ੍ਰਿਸ਼ਟਾਚਾਰ ਅਤੇ ਅਰਬਪਤੀਆਂ ਦੇ ਨਿਜਸੁਆਰਥਾਂ ਵਿਰੁੱਧ ਲੜਨ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ, ਇਸੇ ਲਈ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਰੋਕਣ ਲਈ ਭਾਰੀ ਸਰਮਾਇਆ ਲਗਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚੋਣ ਨਤੀਜਿਆਂ ਨੇ ਵਿਗਾੜਿਆ ਟਰੰਪ ਦਾ 'ਮੂਡ ', ਕਰਨ ਲੱਗੇ ਅਜੀਬ ਹਰਕਤਾਂ
ਵਿੱਤੀ ਖੁਲਾਸਿਆਂ ਅਨੁਸਾਰ,ਐਲਨ ਮਸਕ ਨੇ ਸਤੰਬਰ ਮਹੀਨੇ ਵਿੱਚ ਰਿਪਬਲਿਕਨ ਸੀਨੇਟ ਉਮੀਦਵਾਰਾਂ ਦਾ ਸਮਰਥਨ ਕਰਨ ਵਾਲੇ ਪ੍ਰਮੁੱਖ ਸੁਪਰ ਪੈਕ 'ਸੀਨੇਟ ਲੀਡਰਸ਼ਿਪ ਫੰਡ' ਨੂੰ 158 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਚੰਦਾ ਦਿੱਤਾ ਸੀ। ਇਸ ਫੰਡ ਨੇ ਬਾਅਦ ਵਿੱਚ 'ਟੈਕਸਾਸ ਪੈਕ' ਰਾਹੀਂ ਕੇਨ ਪੈਕਸਟਨ ਦੀ ਚੋਣ ਮੁਹਿੰਮ ਨੂੰ ਫੰਡਿੰਗ ਕੀਤੀ। ਇਸ ਤੋਂ ਇਲਾਵਾ ਮਸਕ ਦੇ ਨਿੱਜੀ ਟਰੱਸਟ ਨੇ ਪੈਕਸਟਨ ਦੇ ਸਮਰਥਨ ਵਾਲੇ 'ਲੋਨ ਸਟਾਰ ਲਿਬਰਟੀ ਪੈਕ' ਨੂੰ ਵੀ 10 ਮਿਲੀਅਨ ਡਾਲਰ ਅਲਾਟ ਕੀਤੇ ਸਨ।
ਜੇਮਜ਼ ਟੈਲਾਰਿਕੋ ਨੇ ਆਪਣੀ ਜਿੱਤ ਨੂੰ ਟੈਕਸਾਸ ਦੇ ਲੋਕਾਂ ਵੱਲੋਂ ਮਿਲਿਆ ਵੱਡਾ ਜਨਾਦੇਸ਼ ਕਰਾਰ ਦਿੰਦਿਆਂ ਕਿਹਾ ਕਿ ਉਹ ਅਮਰੀਕੀ ਸੀਨੇਟ ਵਿੱਚ ਜਾ ਕੇ ਚੋਣ ਫੰਡਿੰਗ ਦੇ ਨਿਯਮਾਂ 'ਚ ਸੁਧਾਰ ਕਰਨਗੇ ਅਤੇ ਸਰਕਾਰ 'ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਗੇ ਤਾਂ ਜੋ ਵੱਡੇ ਚੰਦਾਦਾਤਾਵਾਂ ਦੇ ਸਿਆਸੀ ਪ੍ਰਭਾਵ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੋਵਾਂ ਧਿਰਾਂ ਨਾਲ ਮਿਲ ਕੇ ਆਰਥਿਕ ਸੁਧਾਰ ਕਰਨ, ਸਾਰਿਆਂ ਲਈ ਸਿਹਤ ਸੰਭਾਲ ਯੋਜਨਾਵਾਂ ਲਾਗੂ ਕਰਨ ਅਤੇ ਸਰਕਾਰੀ ਸਿੱਖਿਆ ਖੇਤਰ ਵਿੱਚ ਨਿਵੇਸ਼ ਵਧਾਉਣ ਲਈ ਕੰਮ ਕਰੇਗੀ। ਟੈਲਾਰਿਕੋ ਨੇ ਤਕਨਾਲੋਜੀ ਦਿੱਗਜਾਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੱਡੇ ਟੈਕਨਾਲੋਜੀ ਐਗਜ਼ੀਕਿਊਟਿਵ ਲੋਕਾਂ ਨੂੰ ਪਾਰਟੀ, ਨਸਲ, ਲਿੰਗ, ਧਰਮ ਅਤੇ ਸਭਿਆਚਾਰ ਦੇ ਨਾਂ 'ਤੇ ਆਪਸ ਵਿੱਚ ਲੜਾਉਂਦੇ ਹਨ ਤਾਂ ਜੋ ਲੋਕਾਂ ਦਾ ਧਿਆਨ ਉਨ੍ਹਾਂ ਦੇ ਹੱਕ ਖੋਹੇ ਜਾਣ 'ਤੇ ਨਾ ਜਾਵੇ। ਉਨ੍ਹਾਂ ਕਿਹਾ ਕਿ ਇਹ ਅਰਬਪਤੀ ਆਮ ਲੋਕਾਂ ਦੇ ਟੈਕਸ ਵਧਾਉਂਦੇ ਹਨ, ਸਰਕਾਰੀ ਸਕੂਲਾਂ ਤੇ ਸਿਹਤ ਸੇਵਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਆਪਣੇ ਲਈ ਟੈਕਸਾਂ ਵਿੱਚ ਛੋਟਾਂ ਹਾਸਲ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
