2028 ’ਚ ਡੈਮੋਕ੍ਰੇਟਸ ਜਿੱਤੇ ਤਾਂ ਅਮਰੀਕਾ ’ਚ ਲੋਕਤੰਤਰ ਖ਼ਤਮ : ਮਸਕ

Saturday, Oct 31, 2026 - 03:21 AM (IST)

2028 ’ਚ ਡੈਮੋਕ੍ਰੇਟਸ ਜਿੱਤੇ ਤਾਂ ਅਮਰੀਕਾ ’ਚ ਲੋਕਤੰਤਰ ਖ਼ਤਮ : ਮਸਕ

ਨਿਊਯਾਰਕ (ਇੰਟ.) : ਅਮਰੀਕੀ ਅਰਬਪਤੀ ਐਲਨ ਮਸਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 2028 ਦੀਆਂ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਨੇ ਰਾਸ਼ਟਰਪਤੀ ਅਹੁਦੇ ਅਤੇ ਸੰਸਦ ਦੇ ਦੋਵਾਂ ਸਦਨਾਂ ’ਚ ਜਿੱਤ ਹਾਸਲ ਕਰ ਲਈ ਤਾਂ ਦੇਸ਼ ’ਚ ਲੋਕਤੰਤਰ ਖ਼ਤਮ ਹੋ ਸਕਦਾ ਹੈ। ਮਸਕ ਨੇ ਕਿਹਾ ਕਿ ਡੈਮੋਕ੍ਰੇਟਸ ਆਪਣੇ ਫਾਇਦੇ ਲਈ ਦੇਸ਼ ਦੀ ਰਾਜਨੀਤਿਕ ਵਿਵਸਥਾ ਬਦਲ ਸਕਦੇ ਹਨ। ਇਸ ਤੋਂ ਬਾਅਦ ਅਮਰੀਕਾ ਇਕ ਅਜਿਹੀ ਵਿਵਸਥਾ ’ਚ ਬਦਲ ਜਾਵੇਗਾ, ਜਿੱਥੇ ਹਮੇਸ਼ਾ ਇਕ ਹੀ ਪਾਰਟੀ ਦਾ ਸ਼ਾਸਨ ਰਹੇਗਾ।

ਇਹ ਵੀ ਪੜ੍ਹੋ : ਅਮਰੀਕੀ ਚੋਣਾਂ 'ਚ ਵੋਟ ਪਾਉਣ ਵਾਲੇ ਇਤਿਹਾਸ ਦੇ ਪਹਿਲੇ ਪੋਪ ਬਣੇ ਲੀਓ XIV

ਮਸਕ ਨੇ ਲੋਕਾਂ ਨੂੰ 3 ਨਵੰਬਰ ਨੂੰ ਹੋਣ ਵਾਲੀਆਂ ਮਿਡ-ਟਰਮ ਚੋਣਾਂ ’ਚ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕੀਤੀ। ਮਸਕ ਬੋਲੇ ਕਿ ਡੈਮੋਕ੍ਰੇਟਸ ਜਿੱਤੇ ਤਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਮਿਲੇਗਾ। ਅਮਰੀਕਾ ’ਚ 3 ਨਵੰਬਰ ਨੂੰ ਮਿਡ-ਟਰਮ ਚੋਣਾਂ ਹੋਣੀਆਂ ਹਨ। ਇਹ ਚੋਣਾਂ ਰਾਸ਼ਟਰਪਤੀ ਦੇ 4 ਸਾਲ ਦੇ ਕਾਰਜਕਾਲ ਵਿਚਕਾਰ ਭਾਵ 2 ਸਾਲ ਬਾਅਦ ਹੁੰਦੀਆਂ ਹਨ। ਇਨ੍ਹਾਂ ’ਚ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀਆਂ ਸਾਰੀਆਂ 435 ਸੀਟਾਂ ਅਤੇ ਸੀਨੇਟ ਦੀਆਂ 35 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕਈ ਸੂਬਿਆਂ ’ਚ ਗਵਰਨਰ ਅਤੇ ਸਥਾਨਕ ਅਹੁਦਿਆਂ ਲਈ ਵੀ ਚੋਣਾਂ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News