ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ

Friday, Jan 07, 2022 - 04:11 PM (IST)

ਬੁਰਜ਼ ਖਲੀਫ਼ਾ ਮਗਰੋਂ ਇਸ ਦੇਸ਼ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ

ਕੁਆਲਾਲੰਪੁਰ : ਜਦੋਂ ਵੀ ਕਦੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਗੱਲ ਹੁੰਦੀ ਹੈ ਤਾਂ ਦੁਬਈ ਦੇ ਬੁਰਜ਼ ਖਲੀਫ਼ਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਦੀ ਉਚਾਈ 829.8 ਮੀਟਰ ਯਾਨੀ 2716 ਫੁੱਟ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ? ਇਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਮਲੇਸ਼ੀਆ ਵਿਚ ਹੈ। ਹਾਲਾਂਕਿ ਇਹ 118 ਮੰਜ਼ਿਲਾ ਅਤੇ 678.9 ਮੀਟਰ ਯਾਨੀ 2,227 ਫੁੱਟ ਉੱਚੀ ਇਮਾਰਤ ਉਸਾਰੀ ਅਧੀਨ ਹੈ, ਜੋ 2022 ਦੇ ਅੰਤ ਤਕ ਬਣ ਕੇ ਤਿਆਰ ਹੋ ਜਾਵੇਗੀ। ਇਸ ਤੋਂ ਪਹਿਲਾਂ ਦੂਜੀ ਸਭ ਤੋਂ ਉੱਚੀ ਇਮਾਰਤ ਦਾ ਖ਼ਿਤਾਬ ਸ਼ੰਘਾਈ ਟਾਵਰ ਦੇ ਨਾਂ ਸੀ। ਇਸ ਟਾਵਰ ਦੀ ਉਚਾਈ 632 ਮੀਟਰ ਯਾਨੀ 2073 ਫੁੱਟ ਸੀ ਪਰ ਹੁਣ ਇਹ ਤੀਜੇ ਨੰਬਰ 'ਤੇ ਚਲਾ ਗਿਆ ਹੈ।

ਇਹ ਵੀ ਪੜ੍ਹੋ: ਰੂਸ ’ਚ ਰੇਪ ਦੇ ਦੋਸ਼ੀਆਂ ਲਈ ਬਣੇਗਾ ਸਖ਼ਤ ਕਾਨੂੰਨ, ਆਰਕਟਿਕ ਦੀਆਂ ਠੰਡੀਆਂ ਤੇ ਵਿਰਾਨ ਜੇਲ੍ਹਾਂ ’ਚ ਕੱਟੇਗੀ ਜ਼ਿੰਦਗੀ

PunjabKesari

ਬੁਰਜ਼ ਖਲੀਫ਼ਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਇਮਾਰਤ ਦਾ ਨਾਮ Merdeka 118 ਹੈ, ਜੋ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੈ। Merdeka ਇਕ ਇੰਡੋਨੇਸ਼ੀਆਈ ਅਤੇ ਮਲਯ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਹਿੰਦੀ 'ਚ ਅਨੁਵਾਦ 'ਆਜ਼ਾਦੀ' ਹੁੰਦਾ ਹੈ। ਫਿਲਹਾਲ ਇਸ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਸ ਦੀ ਉਚਾਈ ਨੂੰ ਦੇਖ ਕੇ ਦਿਮਾਗ ਘੁੰਮ ਜਾਂਦਾ ਹੈ। ਇਸ ਇਮਾਰਤ ਦੀ ਉਚਾਈ 2227 ਫੁੱਟ ਹੋਵੇਗੀ ਤੇ ਇਸ ਦੀਆਂ 118 ਮੰਜ਼ਲਾਂ ਹੋਣਗੀਆਂ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਭਾਰੀ ਬਰਫ਼ਬਾਰੀ ਕਾਰਨ 11 ਲੋਕਾਂ ਦੀ ਮੌਤ, 23 ਜ਼ਖ਼ਮੀ

PunjabKesari

ਮਿਲੀ ਜਾਣਕਾਰੀ ਅਨੁਸਾਰ ਇਸ ਇਮਾਰਤ 'ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਇਸ ਇਮਾਰਤ ਦੇ ਬਣਨ ਨਾਲ ਮਲੇਸ਼ੀਆ 'ਚ ਸੈਰ-ਸਪਾਟੇ ਨੂੰ ਹੁੰਗਾਰਾ ਮਿਲੇਗਾ। ਇਹ ਇਮਾਰਤ 31 ਲੱਖ ਵਰਗ ਫੁੱਟ ਦੇ ਖੇਤਰ 'ਚ ਬਣਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਇਮਾਰਤ ਦਾ ਡਿਜ਼ਾਈਨ ਮਲੇਸ਼ੀਆ ਦੇ ਸਾਬਕਾ ਆਗੂ ਅਬਦੁਲ ਰਹਿਮਾਨ ਦੀ ਤਸਵੀਰ ਨੂੰ ਦਰਸਾਉਂਦਾ ਹੈ, ਜਦੋਂ ਉਨ੍ਹਾਂ ਨੇ ਆਪਣਾ ਹੱਥ ਚੁੱਕ ਕੇ Merdeka ਕਿਹਾ ਸੀ। ਰਹਿਮਾਨ ਨੇ 1957 'ਚ ਮਲੇਸ਼ੀਆ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।

PunjabKesari

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਕੈਨੇਡਾ 'ਚ ਭਾਰਤੀ ਮੂਲ ਦੀਆਂ ਕੁੜੀਆਂ ਨੂੰ ਦੇਹ ਵਪਾਰ ਲਈ ਕੀਤਾ ਜਾ ਰਿਹੈ ਮਜਬੂਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News