ਰਾਧਿਕਾ ਮਾਰਚੈਂਟ ਦੀ ''ਪਰਾਂਦਾ ਲੁੱਕ'' ਨੇ ਖਿੱਚਿਆ ਧਿਆਨ, ਅੰਬਾਨੀਆਂ ਦੀ ਨੂੰਹ ''ਤੇ ਟਿਕੀਆਂ ਸਭ ਦਾ ਨਜ਼ਰਾਂ

Thursday, Jul 04, 2024 - 04:11 PM (IST)

ਰਾਧਿਕਾ ਮਾਰਚੈਂਟ ਦੀ ''ਪਰਾਂਦਾ ਲੁੱਕ'' ਨੇ ਖਿੱਚਿਆ ਧਿਆਨ, ਅੰਬਾਨੀਆਂ ਦੀ ਨੂੰਹ ''ਤੇ ਟਿਕੀਆਂ ਸਭ ਦਾ ਨਜ਼ਰਾਂ

ਮੁੰਬਈ (ਬਿਊਰੋ) - ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਪਿਛਲੇ ਮਹੀਨਿਆਂ ਤੋਂ ਲਗਾਤਾਰ ਸੁਰਖੀਆਂ ਵਿਚ ਹਨ।

PunjabKesari

ਜਿਵੇਂ ਹੀ ਜੋੜੇ ਦੇ ਡੀ-ਡੇ ਲਈ ਅੰਤਿਮ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅਤੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ। ਹਾਲ ਹੀ 'ਚ ਰਾਧਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਸੋਹਣੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਰਾਧਿਕਾ ਨੇ ਸੰਤਰੀ ਤੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ। ਗੁੱਤ 'ਚ ਲਾਇਆ ਪਰਾਂਦਾ ਉਸ ਦੀ ਖ਼ੂਬਸੂਰਤੀ ਹੋਰ ਵਧਾ ਰਿਹਾ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਅਨੰਤ ਅਤੇ ਰਾਧਿਕਾ ਦਾ ਇੱਕ ਸ਼ਾਨਦਾਰ ਸੰਗੀਤ ਸਮਾਰੋਹ 5 ਜੁਲਾਈ ਨੂੰ ਮੁੰਬਈ 'ਚ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ, ਅਨੰਤ ਅਤੇ ਰਾਧਿਕਾ ਦਾ ਸੰਗੀਤ ਸੱਦਾ ਪੱਤਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।  ਜਾਣਕਾਰੀ ਅਨੁਸਾਰ, ਸੰਗੀਤ ਸਮਾਰੋਹ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਗ੍ਰੈਂਡ ਥੀਏਟਰ ਵਿਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ।

PunjabKesari

ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਉਥੇ ਹੀ ਅਨੰਤ ਦੀ ਮਾਂ ਨੀਤਾ ਅੰਬਾਨੀ ਦਾ ਸ਼ਾਹੀ ਲੁੱਕ ਵੇਖਣ ਨੂੰ ਮਿਲਿਆ।

PunjabKesari

ਉਸ ਦਾ ਇਹ ਸ਼ਾਹੀ ਲੁੱਕ ਹਰੇਕ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰ ਰਿਹਾ ਹੈ। ਇਸ ਦੌਰਾਨ ਨੀਤਾ ਅੰਬਾਨੀ ਨੇ ਰਾਣੀ ਰੰਗ ਦੀ ਸਾੜ੍ਹੀ ਪਹਿਨੀ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ੍ਹ ਲਾ ਰਹੀ ਹੈ। 

PunjabKesari
 


author

sunita

Content Editor

Related News