ਮੈਲਬੌਰਨ ''ਚ ਗਾਇਕ ਹੁਸਤਿੰਦਰ ਨੇ ਬੰਨ੍ਹਿਆ ਸਮਾਂ

Thursday, Jul 04, 2024 - 03:52 PM (IST)

ਮੈਲਬੌਰਨ ''ਚ ਗਾਇਕ ਹੁਸਤਿੰਦਰ ਨੇ ਬੰਨ੍ਹਿਆ ਸਮਾਂ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬੀ ਸੰਗੀਤ ਜਗਤ ਵਿੱਚ ਅਨੇਕਾਂ ਚਰਚਿਤ ਗੀਤਾਂ ਦੇ ਨਾਲ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਗਾਇਕ ਹਸਤਿੰਦਰ ਅੱਜ ਕਲ੍ਹ ਆਸਟ੍ਰੇਲੀਆ ਪਹੁੰਚੇ ਹੋਏ ਹਨ। ਜਿਸ ਦੇ ਚਲਦਿਆਂ ਮੈਲਬੌਰਨ ਵਿੱਖੇ ਚਹਿਲ ਪੌਡਕਸ਼ਨਜ਼ ਤੇ ਪਟਵਾਰੀ ਪ੍ਰੌਡਕਸ਼ਨਜ਼ ਵਲੋ "ਹੱਸਦੇ ਹੀ ਰਹਿਣੇ ਆਂ" ਸ਼ੋਅ ਦਾ ਆਯੋਜਨ ਬਰੇਬਰੂਕ ਇਲਾਕੇ ਦੇ "ਕੁਇਨ ਐਡੀਟੋਰਿਅਮ" ਵਿਖੇ ਕੀਤਾ ਗਿਆ। ਹਸਤਿੰਦਰ ਦੀ ਗਾਇਕੀ ਦਾ ਜਾਦੂ ਦਰਸ਼ਕਾਂ 'ਤੇ ਇਸ ਕਦਰ ਛਾਇਆ ਹੋਇਆ ਸੀ ਕਿ ਸਮੇ ਤੋ ਪਹਿਲਾਂ ਹੀ ਪਹੁੰਚ ਕੇ ਆਪਣੇ ਪਸੰਦੀਦਾ ਕਲਾਕਾਰ ਦੀ ਇੱਕ ਝਲਕ ਦੇਖਣ ਲਈ ਉਤਾਵਲੇ ਹੋਏ ਪਏ ਸਨ।

PunjabKesari

ਪ੍ਰੋਗਰਾਮ ਦੀ ਸ਼ੂਰੁਆਤ ਗਾਇਕ ਧਰਮ ਜਵੰਦਾ, ਸੁਮਨ ਸਿਧਾਨਾ, ਜਸ਼ਨ, ਕਮਲ ਖਹਿਰਾ ਨੇ ਆਪਣੇ ਵੰਨ ਸੁਵੰਨੇ ਗੀਤਾਂ ਨਾਲ ਕਰ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਮਗਰੋਂ ਜਿਉਂ ਹੀ ਹਸਤਿੰਦਰ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਚਰਚਿਤ ਗੀਤ "ਹੱਸਦੇ ਹੀ ਰਹਿਣੇ ਆਂ" ਨਾਲ ਸ਼ੂਰੁਆਤ ਕੀਤੀ। ਹਸਤਿੰਦਰ ਦੀ ਗਾਇਕੀ ਦਾ ਜਾਦੂ ਇਸ ਕਦਰ ਛਾਇਆ ਹੋਇਆ ਸੀ ਕਿ ਹਾਲ ਖਚਾਖਚ ਭਰਿਆ ਹੋਇਆ ਸੀ ਤੇ ਦਰਸ਼ਕ ਤਾੜੀਆਂ ਅਤੇ ਕਿਲਕਾਰੀਆਂ ਦੇ ਨਾਲ ਚਹੇਤੇ ਗਾਇਕ ਦਾ ਸਵਾਗਤ ਕਰ ਰਹੇ ਸਨ। ਇਸ ਮੋਕੇ ਹਸਤਿੰਦਰ ਨੇ ਆਪਣੇ ਗੀਤਾਂ ਦੀ ਪਿਟਾਰੀ ਵਿੱਚੋ ਵੱਖ-ਵੱਖ ਰੰਗਾਂ ਦੇ ਗੀਤ ਪੇਸ਼ ਕੀਤੇ ਤੇ ਕਰੀਬ ਢਾਈ ਘੰਟੇ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਵੋਟਿੰਗ ਸ਼ੁਰੂ, PM ਵਜੋਂ ਸੁਨਕ ਦੇ ਚੋਣ ਭਵਿੱਖ ਦਾ ਹੋਵੇਗਾ ਫ਼ੈਸਲਾ 

ਇਸ ਮੌਕੇ ਮੰਚ ਸੰਚਾਲਨ ਭੁਪਿੰਦਰ ਪਾਠਕ ਨੇ ਬਾਖੂਬੀ ਕੀਤਾ। ਇਸ ਮੌਕੇ ਸਥਾਨਕ ਰੈਸਟੋਰੈਂਟ ਵਿੱਖੇ ਇੱਕ ਮਿਲਣੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਉਨਾਂ ਆਪਣੇ ਗਾਇਕੀ ਸਫਰ ਦੀਆਂ ਗੱਲਾਂ ਆਏ ਹੋਏ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਚਹਿਲ ਪੌਡਕਸ਼ਨਜ਼ ਤੋ ਬਿਕਰਮਜੀਤ ਸਿੰਘ ਚਹਿਲ , ਤਰਨ ਚਹਿਲ ਅਤੇ ਪਟਵਾਰੀ ਪੌਡਕਸ਼ਨਜ਼ ਤੋ ਪਰਮਿੰਦਰ ਸਿੰਘ ਸੰਧੂ , ਇੰਦਰ ਸਿੱਧੂ ਨੇ ਇੰਨੀ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੈਲਬੌਰਨ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿੰਨਾਂ ਇਸ ਸ਼ੋਅ ਨੂੰ ਕਾਮਯਾਬ ਕਰਨ ਵਿੱਚ ਆਪਣਾ ਵਡਮੁੱਲਾ ਸਹਿਯੋਗ ਦਿੱਤਾ। ਉਨਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News