ਵਿਦਿਆਰਥਣ ਨੇ ਮੈਲਬੌਰਨ ਵਾਸੀ 'ਤੇ ਕੀਤਾ ਸੀ ਜਾਨਲੇਵਾ ਹਮਲਾ, ਹੋਵੇਗੀ ਜੇਲ
Monday, Apr 16, 2018 - 02:32 PM (IST)

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦੀ 24 ਸਾਲਾ ਲੜਕੀ ਨੇ ਮਕਾਨ ਮਾਲਕ 'ਤੇ ਹਮਲਾ ਕਰ ਦਿੱਤਾ। ਲੜਕੀ ਦਾ ਨਾਂ ਮੁਮੈਨਾ ਸ਼ੋਮਾ ਹੈ, ਜੋ ਕਿ ਬੰਗਲਾਦੇਸ਼ੀ ਵਿਦਿਆਰਥਣ ਹੈ ਅਤੇ ਉਹ ਬੀਤੀ ਇਕ ਫਰਵਰੀ ਨੂੰ ਸਟੂਡੈਂਟ ਵੀਜ਼ੇ 'ਤੇ ਮੈਲਬੌਰਨ ਆਈ ਸੀ। ਸ਼ੋਮਾ, ਰੋਗਨ ਸਿਗਰਾਵੇਲੂ ਨਾਂ ਦੇ 56 ਸਾਲਾ ਵਿਅਕਤੀ ਦੇ ਘਰ ਕਿਰਾਏ 'ਤੇ ਰਹਿ ਰਹੀ ਸੀ। ਸ਼ੋਮਾ ਮੈਲਬੌਰਨ ਵਿਚ ਲਾਅ ਟਰੋਬ ਯੂਨੀਵਰਸਿਟੀ 'ਚ ਪੜ੍ਹਾਈ ਕਰਦੀ ਹੈ।
ਸ਼ੋਮਾ 7 ਫਰਵਰੀ ਨੂੰ ਸਿਗਰਾਵੇਲੂ ਦੇ ਘਰ ਆਈ ਸੀ। ਬੀਤੀ 9 ਫਰਵਰੀ ਨੂੰ ਸ਼ੋਮਾ ਨੇ ਸਿਗਾਰਵੇਲੂ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਸਿਗਰਾਵੇਲੂ ਦਾ ਹਸਪਤਾਲ 'ਚ ਇਲਾਜ ਚੱਲਿਆ ਅਤੇ ਹੁਣ ਉਹ ਠੀਕ ਹਨ। ਸਿਗਰਾਵੇਲੂ ਨੇ ਇਸ ਹਮਲੇ ਬਾਰੇ ਪੁਲਸ ਨੂੰ ਦੱਸਿਆ ਕਿ ਬੀਤੀ 9 ਫਰਵਰੀ ਦੀ ਸਵੇਰ ਨੂੰ ਸ਼ੋਮਾ ਨੇ 'ਅੱਲ੍ਹਾ ਹੂ ਅਕਬਰ' ਕਹਿੰਦੇ ਹੋਏ ਮੇਰੀ 5 ਸਾਲਾ ਬੱਚੀ ਦੇ ਸਾਹਮਣੇ ਚਾਕੂ ਨਾਲ ਹਮਲਾ ਕੀਤਾ। ਸਿਗਰਾਵੇਲੂ ਨੇ ਕਿਹਾ ਕਿ ਇਹ ਦੇਖ ਕੇ ਮੇਰੀ ਬੱਚੀ ਡਰ ਗਈ ਅਤੇ ਉਸ ਨੇ ਚੀਕ ਮਾਰੀ। ਮੈਂ ਆਪਣੀ ਬੱਚੀ ਨੂੰ ਉੱਥੋਂ ਦੌੜ ਜਾਣ ਅਤੇ ਲੁੱਕ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ੋਮਾ ਨੇ ਮੇਰੀ ਗਰਦਨ 'ਤੇ ਕਈ ਵਾਰ ਹੋਏ, ਉਸ ਸਮੇਂ ਮੈਂ ਆਪਣੀ ਬੱਚੀ ਨਾਲ ਰਸੋਈਘਰ ਵਿਚ ਸੀ।
ਉਨ੍ਹਾਂ ਦੱਸਿਆ ਕਿ ਫਰਸ਼ 'ਤੇ ਖੂਨ ਹੀ ਖੂਨ ਫੈਲ ਗਿਆ। ਮੈਂ ਆਪਣੀ ਬੇਟੀ ਨਾਲ ਅੰਦਰ ਗਿਆ ਅਤੇ ਗੁਆਂਢੀ ਦਾ ਧਿਆਨ ਸਾਡੇ 'ਤੇ ਪਿਆ, ਉਨ੍ਹਾਂ ਸਾਡੀ ਮਦਦ ਕੀਤੀ। ਪੁਲਸ ਨੇ ਸ਼ੋਮਾ 'ਤੇ ਸਿਗਲਾਵੇਲੂ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਹੈ, ਜੋ ਕਿ ਇਸਲਾਮਿਕ ਸਟੇਟ ਤੋਂ ਪ੍ਰਭਾਵਿਤ ਹੈ। ਸੋਮਾ ਨੂੰ 2 ਮਈ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜੇਕਰ ਉਸ 'ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਜੇਲ ਹੋ ਸਕਦੀ ਹੈ।