ਮੈਲਬੌਰਨ ਦੇ ਕੈਸੀਨੋ 'ਚ ਹੋਇਆ ਝਗੜਾ, ਪੁਲਸ ਨੇ ਫੜੇ 3 ਸ਼ੱਕੀ

Sunday, Apr 07, 2019 - 02:12 PM (IST)

ਮੈਲਬੌਰਨ ਦੇ ਕੈਸੀਨੋ 'ਚ ਹੋਇਆ ਝਗੜਾ, ਪੁਲਸ ਨੇ ਫੜੇ 3 ਸ਼ੱਕੀ

ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਕਰਾਊਨ ਕੈਸੀਨੋ 'ਚ ਕੁਝ ਲੋਕਾਂ ਵਿਚਕਾਰ ਝਗੜਾ ਹੋ ਗਿਆ। ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਵਿਚਕਾਰ ਝਗੜਾ ਗਾਲੀ-ਗਲੋਚ ਤੋਂ ਕੁੱਟ-ਮਾਰ ਤਕ ਪੁੱਜ ਗਿਆ। ਇਸ ਕਾਰਨ ਜ਼ਖਮੀ ਹੋਏ 4 ਵਿਅਕਤੀਆਂ ਨੂੰ ਹਸਪਤਾਲ ਲੈ ਜਾਣਾ ਪਿਆ।  

PunjabKesari

ਸਾਊਥ ਬੈਂਕ ਐਂਟਰਟੇਨਮੈਂਟ ਕੰਪਲੈਕਸ 'ਚ ਤੜਕੇ 2.45 'ਤੇ ਲਗਭਗ 16 ਵਿਅਕਤੀਆਂ ਵਿਚਕਾਰ ਝਗੜਾ ਹੋਇਆ। 20 ਸਾਲ ਦੇ ਦੋ ਮੁੰਡੇ ਅਤੇ 20 ਸਾਲ ਦੀਆਂ ਦੋ ਕੁੜੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੇ ਚਿਹਰੇ 'ਤੇ ਸੱਟਾਂ ਲੱਗੀਆਂ ਸਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਭ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਿਵੇਂ ਹੀ ਪੁਲਸ ਨੂੰ ਝਗੜੇ ਸਬੰਧੀ ਖਬਰ ਮਿਲੀ ਤਾਂ ਪੁਲਸ ਅਤੇ ਐਮਰਜੈਂਸੀ ਕਰੂ ਦੀਆਂ ਕਈ ਗੱਡੀਆਂ ਉੱਥੇ ਪੁੱਜ ਗਈਆਂ। ਉਨ੍ਹਾਂ ਨੇ ਜਲਦੀ ਨਾਲ ਕਾਰਵਾਈ ਕਰਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ 3 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਹ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 4 ਜ਼ਖਮੀ ਵੀ ਪੁਲਸ ਦੀ ਨਿਗਰਾਨੀ ਹੇਠ ਇਲਾਜ ਕਰਵਾ ਰਹੇ ਹਨ। ਇਸ ਸਬੰਧੀ ਕੈਸੀਨੋ 'ਚ ਮੌਜੂਦ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।


Related News