‘ਮੀ ਐਂਡ ਮਾਈ ਸਾਊਥਾਲ' ਫਿਲਮ ਮਾਨਚੈਸਟਰ ਲਿਫਟ-ਆਫ ਫੈਸਟੀਵਲ, 2023 ’ਚ ਹੋਈ ਸ਼ਾਮਲ
Monday, Mar 06, 2023 - 09:59 PM (IST)
ਲੰਡਨ (ਸਰਬਜੀਤ ਸਿੰਘ ਬਨੂੜ)-‘ਮੀ ਐਂਡ ਮਾਈ ਸਾਊਥਾਲ' ਫਿਲਮ ਨੂੰ ਮਾਨਚੈਸਟਰ ਲਿਫਟ-ਆਫ ਫੈਸਟੀਵਲ, 2023 ’ਚ ਸ਼ਾਮਲ ਕੀਤਾ ਗਿਆ ਹੈ। ਇਹ ਫਿਲਮ ਤਜਿੰਦਰ ਸਿੰਦਰਾ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ 'ਮੀ ਐਂਡ ਮਾਈ ਸਾਊਥਾਲ' ਦਾ ਨਿਰਮਾਣ ਪੰਜਾਬੀ ਥੀਏਟਰ ਅਕੈਡਮੀ ਯੂ. ਕੇ. ਵੱਲੋਂ ਕੀਤਾ ਗਿਆ ਹੈ। ਤੇਜਿੰਦਰ ਸਿੰਦਰਾ ਉਨ੍ਹਾਂ ਪੰਜਾਬੀ ਫ਼ਿਲਮਸਾਜ਼ਾਂ ’ਚੋਂ ਇਕ ਹੈ, ਜਿਸ ਨੂੰ ਇੰਗਲੈਂਡ ’ਚ ਇੰਨਾ ਵੱਡਾ ਸਨਮਾਨ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ
ਜ਼ਿਕਰਯੋਗ ਹੈ ਕਿ ਤਜਿੰਦਰ ਸਿੰਦਰਾ ਵੱਲੋਂ ਪਹਿਲਾਂ ਵੀ ਕਈ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ’ਤੇ ਆਧਾਰਿਤ 'ਹਿੰਦ ਦਾ ਰਾਖਾ' ਨਾਟਕ ਇੰਗਲੈਂਡ ’ਚ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ। ਨਾਟਕ ਨਿਰਦੇਸ਼ਨ ਤਜਿੰਦਰ ਸਿੰਦਰਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਥੀਏਟਰ ਅਕੈਡਮੀ ਵੱਲੋਂ ਬੀਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਾਟਕਾਂ ਰਾਹੀਂ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਫਿਲਮ ‘ਮੀ ਐਂਡ ਮਾਈ ਸਾਊਥਾਲ' ਫਿਲਮ ਦਾ ਮਾਨਚੈਸਟਰ ਲਿਫਟ-ਆਫ ਫੈਸਟੀਵਲ ’ਚ ਸ਼ਾਮਿਲ ਹੋਣਾ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ।