ਮੈਕਡੋਨਲਡਸ ਤੇ KFC ਭੁਗਤ ਰਿਹੈ ਇਜ਼ਰਾਈਲ-ਹਮਾਸ ਜੰਗ ਦਾ ਖਮਿਆਜ਼ਾ, ਬਾਈਕਾਟ ਨਾਲ ਵਿਕਰੀ ’ਚ ਗਿਰਾਵਟ
Monday, May 27, 2024 - 10:38 AM (IST)
ਇੰਟਰਨੈਸ਼ਨਲ ਡੈਸਕ (ਇੰਟ.) - ਇਜ਼ਰਾਈਲ-ਹਮਾਸ ਜੰਗ ਦਾ ਅਸਰ ਮੈਕਡੋਨਲਡਸ ਤੇ ਕੇ. ਐੱਫ. ਸੀ. ਸਮੇਤ ਅਮਰੀਕੀ ਫਾਸਟ ਫੂਡ ਬ੍ਰਾਂਡਜ਼ ’ਤੇ ਵੀ ਵੇਖਿਆ ਜਾ ਰਿਹਾ ਹੈ। ਜੰਗ ਦੀ ਸਥਿਤੀ ਨੇ ਪੱਛਮੀ ਏਸ਼ੀਆ ’ਚ ਤਣਾਅ ਵਧਾ ਦਿੱਤਾ ਹੈ, ਜਿਸ ਨਾਲ ਫਿਲਸਤੀਨੀਆਂ ਲਈ ਸਮਰਥਨ ਵਧ ਗਿਆ ਹੈ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ ਖੇਤਰ ਦੇ ਕਈ ਮੁਸਲਮਾਨਾਂ ਨੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲ ਲਈਆਂ ਹਨ, ਜਿਸ ਨਾਲ ਅਮਰੀਕੀ ਪ੍ਰਚੂਨ ਵਿਕ੍ਰੇਤਾਵਾਂ ਤੋਂ ਫਾਸਟ ਫੂਡ ਦੀ ਮੰਗ ਘਟ ਗਈ ਹੈ। ਸੋਸ਼ਲ ਮੀਡੀਆ ’ਤੇ ਫੋਟੋਆਂ ਤੇ ਵੀਡੀਓ ਵਿਚ ਮੈਕਡੋਨਲਡਸ ਦੇ ਬਾਈਕਾਟ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ - ਅਨੋਖੀ ਲਵ ਸਟੋਰੀ, 102 ਦੀ ਉਮਰ 'ਚ 100 ਸਾਲਾ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, ਬਣਿਆ ਵਰਲਡ ਰਿਕਾਰਡ
ਦੱਸ ਦੇਈਏ ਕਿ ਇਸ ਮੁਹਿੰਮ ਵਿਚ ਇਜ਼ਰਾਈਲ ’ਚ ਉਸ ਦੇ ਫ੍ਰੈਂਚਾਇਜ਼ੀ ਸਟੋਰ 7 ਅਕਤੂਬਰ ਦੇ ਹਮਲੇ ਤੋਂ ਬਾਅਦ ਦੇਸ਼ ਦੇ ਫੌਜੀਆਂ ਨੂੰ ਭੋਜਨ ਦਿੰਦੇ ਹੋਏ ਨਜ਼ਰ ਆ ਰਹੇ ਸਨ। ਉਸ ਤੋਂ ਬਾਅਦ ਬ੍ਰਾਂਡ ਦੀ ਸਾਊਦੀ ਅਰਬ ਫ੍ਰੈਂਚਾਇਜ਼ੀ ਨੇ ਫਿਲਸਤੀਨੀਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਬਿਆਨ ਜਾਰੀ ਕੀਤੇ ਅਤੇ ਗਾਜ਼ਾ ਰਾਹਤ ਯਤਨਾਂ ਲਈ 2 ਮਿਲੀਅਨ ਸਾਊਦੀ ਰਿਆਲ (5,33,248 ਡਾਲਰ) ਦਾ ਦਾਨ ਦਿੱਤਾ।
ਮੁਸਲਿਮ ਆਬਾਦੀ ਤੋਂ ਪ੍ਰਭਾਵਿਤ ਹੋਇਆ ਕਾਰੋਬਾਰ
ਵੱਡੀ ਮੁਸਲਿਮ ਆਬਾਦੀ ਵਾਲੇ ਹੋਰ ਦੇਸ਼ਾਂ ਵਿਚ ਫ੍ਰੈਂਚਾਇਜ਼ੀ ਨੇ ਵੀ ਇਸ ਨੂੰ ਅਪਣਾਇਆ। ਕਈ ਕੰਪਨੀਆਂ ਨੇ ਆਪਣੀ ਸਿਆਸੀ ਨਿਰਪੱਖਤਾ ’ਤੇ ਜ਼ੋਰ ਦੇਣ ਲਈ ਜਨਤਕ ਬਿਆਨ ਜਾਰੀ ਕੀਤੇ। ਸ਼ਤਰੰਜ ਕੈਪੀਟਲ ਪਾਰਟਨਰਜ਼ ਦੇ ਸਹਿ-ਮੋਢੀ ਤੇ ਜਨਰਲ ਪਾਰਟਨਰ ਬ੍ਰੈਂਡਨ ਗੁਥਰੀ ਨੇ ਬਲੂਮਬਰਗ ਇੰਟੈਲੀਜੈਂਸ ਨਾਲ ਇਕ ਪੌਡਕਾਸਟ ਵਿਚ ਕਿਹਾ ਕਿ ਹਰ ਕੋਈ ਪ੍ਰਭਾਵਿਤ ਹੋਇਆ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਨਹੀਂ ਕੀਤਾ, ਨਾ ਸਿਰਫ਼ ਪੱਛਮੀ ਬ੍ਰਾਂਡਜ਼, ਸਗੋਂ 7 ਅਕਤੂਬਰ ਦੇ ਸੰਘਰਸ਼ ਤੋਂ ਬਾਅਦ ਹਰ ਕੋਈ ਪ੍ਰਭਾਵਿਤ ਹੋਇਆ ਹੈ। ਮੈਕਡੋਨਲਡਸ ਤੇ ਸਟਾਰਬਕਸ ’ਤੇ ਪ੍ਰਭਾਵ ਕਾਫ਼ੀ ਜ਼ਿਆਦਾ ਸੀ, ਕਿਉਂਕਿ ਉਹ ਮਿਸਰ, ਜਾਰਡਨ ਤੇ ਮੋਰੱਕੋ ਦੇ ਸੰਪਰਕ ਵਿਚ ਸਨ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਮਲੇਸ਼ੀਆ ’ਚ 100 ਤੋਂ ਵੱਧ ਕੇ. ਐੱਫ. ਸੀ. ਆਊਟਲੈੱਟਸ ਬੰਦ
ਹਾਲਾਂਕਿ ਮੈਕਡੋਨਲਡਸ ਨੇ ਇਹ ਨਹੀਂ ਦੱਸਿਆ ਕਿ ਚੌਥੀ ਤਿਮਾਹੀ ਦੌਰਾਨ ਇਨ੍ਹਾਂ ਬਾਈਕਾਟਾਂ ਨਾਲ ਕੰਪਨੀ ਨੂੰ ਕਿੰਨਾ ਨੁਕਸਾਨ ਹੋਇਆ। ਇਸ ਦੇ ਸੀ. ਈ. ਓ. ਕ੍ਰਿਸ਼ ਕੇਂਪਜ਼ਿੰਸਕੀ ਨੇ ਫਰਵਰੀ ਵਿਚ ਕਿਹਾ ਸੀ ਕਿ ਸਭ ਤੋਂ ਸਪਸ਼ਟ ਪ੍ਰਭਾਵ ਪੱਛਮੀ ਏਸ਼ੀਆ ਵਿਚ ਸੀ ਅਤੇ ਮੁਸਲਿਮ ਦੇਸ਼ਾਂ ’ਚ ਵੀ ਇਸ ਦਾ ਅਸਰ ਵੇਖਿਆ ਗਿਆ। ਇੰਡੋਨੇਸ਼ੀਆ ਤੇ ਮਲੇਸ਼ੀਆ, ਦੱਖਣ-ਪੂਰਬੀ ਏਸ਼ੀਆ ਵਿਚ ਕੇ. ਐੱਫ. ਸੀ. ਦੀਆਂ ਕੁਝ ਫ੍ਰੈਂਚਾਇਜ਼ੀ ਵੀ ਬਾਈਕਾਟ ਤੋਂ ਨਹੀਂ ਬਚ ਸਕੀਆਂ। ਮਲੇਸ਼ੀਆ ਵਿਚ 100 ਤੋਂ ਵੱਧ ਕੇ. ਐੱਫ. ਸੀ. ਆਊਟਲੈੱਟਸ ਨੂੰ ਆਰਜ਼ੀ ਤੌਰ ’ਤੇ ਬੰਦ ਕਰਨ ਲਈ ਮਜਬੂਰ ਕੀਤਾ ਗਿਆ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ
ਪਾਕਿਸਤਾਨ ’ਚ ਸਥਾਨਕ ਬ੍ਰਾਂਡਜ਼ ਨੂੰ ਪਹਿਲ
ਮਲੇਸ਼ੀਆਈ ਆਪ੍ਰੇਟਰ ਕਿਊ. ਐੱਸ. ਆਰ. ਬ੍ਰਾਂਡਜ਼ (ਐੱਮ.) ਹੋਲਡਿੰਗਜ਼ ਬੀ. ਐੱਚ. ਡੀ. ਨੇ ਆਪਣੇ ਵੱਡੇ ਮੁਸਲਿਮ ਖਪਤਕਾਰ ਆਧਾਰ ਨੂੰ ਅਪੀਲ ਕੀਤੀ ਕਿ ਦੇਸ਼ ਵਿਚ ਉਸ ਦੇ 18,000 ਤੋਂ ਵੱਧ ਟੀਮ ਮੈਂਬਰ ਹਨ, ਜਿਨ੍ਹਾਂ ਵਿਚੋਂ ਲਗਭਗ 85 ਫ਼ੀਸਦੀ ਮੁਸਲਿਮ ਸਨ। ਪਾਕਿਸਤਾਨ ਵਿਚ ਕੁਝ ਕਿਰਾਏ ਦੀਆਂ ਦੁਕਾਨਾਂ ’ਤੇ ਸਥਾਨਕ ਪਾਣੀ ਤੇ ਕੋਲਡ ਡ੍ਰਿੰਕਸ ਬ੍ਰਾਂਡਜ਼ ਨੂੰ ਕੋਕਾ-ਕੋਲਾ ਤੇ ਪੈਪਸੀ ਦੀ ਬਜਾਏ ਪ੍ਰਮੁੱਖ ਸ਼ੈਲਫ ਸਥਾਨ ਅਤੇ ਪਹਿਲ ਦਿੱਤੀ ਜਾ ਰਹੀ ਹੈ, ਜੋ ਦਹਾਕਿਆਂ ਤੋਂ ਦੇਸ਼ ਵਿਚ ਲੋਕਪ੍ਰਿਯ ਪੀਣ ਵਾਲੇ ਪਦਾਰਥ ਰਹੇ ਹਨ। ਪਾਕਿਸਤਾਨੀ ਨਾਗਰਿਕਾਂ ਵਿਚ ਕਈ ਪੋਸਟਰ ਵੰਡੇ ਗਏ ਹਨ, ਜਿਨ੍ਹਾਂ ਵਿਚ ਦੋਵਾਂ ਅਮਰੀਕੀ ਪੀਣਯੋਗ ਉਤਪਾਦ ਬ੍ਰਾਂਡਜ਼ ਸਮੇਤ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੂੰ ਇਜ਼ਰਾਈਲ ਨਾਲ ਜੁੜੇ ਉਤਪਾਦਾਂ ਦੇ ਰੂਪ ’ਚ ਲੇਬਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8