'ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਸਿੱਖਿਆ ਨੂੰ ਬਚਾਉਣ'
Saturday, Apr 03, 2021 - 10:55 PM (IST)

ਮਾਸਕੋ-ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਸਾਰੇ ਦੇਸ਼ਾਂ ਨੂੰ ਕੋਰੋਨਾ ਵਾਇਰਸ ਨਾਲ ਜੁੜੀ ਤਾਲਾਬੰਦੀ ਦਰਮਿਆਨ ਸਿੱਖਿਆ ਨੂੰ ਬਚਾਉਣ ਦਾ ਸੱਦਾ ਦਿੱਤਾ ਹੈ। ਗੁਟੇਰੇਸ ਨੇ ਸ਼ੁੱਕਰਵਾਰ ਦੀ ਦੇਰ ਸ਼ਾਮ ਟਵਿੱਟਰ ਪੇਜ ’ਤੇ ਲਿਖਿਆ ਕਿ ਇਸ ਨਿਰਣਾਇਕ ਪਲ ’ਚ, ਮੈਂ ਸਾਰੇ ਦੇਸ਼ਾਂ ਨੂੰ ਸਿੱਖਿਆ ਨੂੰ ਬਚਾਉਣ ਅਤੇ ਦੁਰਲੱਭ ਐਕਸੈੱਸ ਡਿਵਾਈਸੈੱਸ ਦੀ ਰਿਕਵਰੀ ਦੀ ਵਰਤੋਂ, ਡਿਜੀਟਲ ਕੁਨੈਕਟੀਵਿਟੀ ਅਤੇ ਸਿੱਖਣ ਦੀ ਸਮਰੱਥਾ ਦੇ ਵਿਸਥਾਰ ਕਰਨ ਦਾ ਸੱਦਾ ਦਿੰਦਾ ਹਾਂ। ਉਨ੍ਹਾਂ ਮੁਤਾਬਕ ਮੌਜੂਦਾ ਸਮੇਂ ’ਚ ਲਗਭਗ ਇਕ ਅਰਬ ਵਿਦਿਆਰਥੀ ਸਕੂਲ ਬੰਦ ਹੋਣ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਹੋਰ ਪਾਬੰਦੀਆਂ ਕਾਰਣ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ-ਵੈਕਸੀਨ ਲਵਾਉਣ ਦੇ ਬਾਵਜੂਦ ਵੀ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਹੋਇਆ ਕੋਰੋਨਾ
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅੱਜ ਮਾਸਕੋ ਦੇ ਪੂਰਬੀ ਖੇਤਰ 'ਚ ਇਕ ਹਸਪਤਾਲ ਦੇ ਉਪਰੀ ਹਿੱਸੇ 'ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੇ ਬਾਵਜੂਦ ਡਾਕਟਰਾਂ ਦੀ ਇਕ ਟੀਮ ਨੇ ਮਰੀਜ਼ ਦੀ ਓਪਨ ਹਾਰਟ ਸਰਜਰੀ ਜਾਰੀ ਰੱਖੀ ਕਿਉਂਕਿ ਜੇਕਰ ਉਹ ਮਰੀਜ਼ ਨੂੰ ਕਿਤੇ ਹੋਰ ਸ਼ਿਫਟ ਕਰਦੇ ਤਾਂ ਉਸ ਦੀ ਮੌਤ ਹੋ ਸਕਦੀ ਸੀ। ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ 8 ਡਾਕਟਰਾਂ ਅਤੇ ਨਰਸਾਂ ਦੀ ਇਕ ਟੀਮ ਨੇ 2 ਘੰਟੇ 'ਚ ਇਹ ਆਪਰੇਸ਼ਨ ਪੂਰਾ ਕੀਤਾ। ਆਪਰੇਸ਼ਨ ਖਤਮ ਹੋਣ ਤੋਂ ਬਾਅਦ ਮਰੀਜ਼ ਨੂੰ ਦੂਜੇ ਹਸਪਤਾਲ 'ਚ ਸ਼ਿਫਟ ਕੀਤਾ ਗਿਆ। ਨਾਲ ਹੀ 128 ਹੋਰ ਲੋਕਾਂ ਨੂੰ ਵੀ ਤੁਰੰਤ ਹਪਸਤਾਲ ’ਚੋਂ ਕੱਢਿਆ ਗਿਆ। 2 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾ ਲਿਆ।
ਇਹ ਵੀ ਪੜ੍ਹੋ-ਨਾਈਜੀਰੀਆ ਦਾ ਲੜਾਕੂ ਜਹਾਜ਼ ਲਾਪਤਾ, ਬੋਕੋ ਹਰਾਮ ਨੇ ਹਮਲੇ ਦਾ ਕੀਤਾ ਦਾਅਵਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।